ਖਾਤਾਧਾਰਕਾਂ ਨੂੰ ਵੱਡੀ ਰਾਹਤ, EPFO ਨੇ ਆਧਾਰ ਨੂੰ UAN ਨਾਲ ਲਿੰਕ ਕਰਨ ਦੀ ਵਧਾਈ ਮਿਆਦ

ਏਜੰਸੀ

ਖ਼ਬਰਾਂ, ਵਪਾਰ

ਹੁਣ ਤੱਕ ਇਸ ਦੀ ਤਾਰੀਖ 1 ਜੂਨ ਸੀ ਪਰ ਹੁਣ ਇਕ ਵਾਰ ਫਿਰ ਤੋਂ ਇਸ ਦੀ ਮਿਆਦ ਨੂੰ ਵਧਾ ਕੇ 1 ਸਤੰਬਰ 2021 ਤੱਕ ਕਰ ਦਿੱਤਾ ਗਿਆ ਹੈ

Aadhaar card pan

ਨਵੀਂ ਦਿੱਲੀ-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.ਓ.) ਨੇ ਆਪਣੇ ਖਾਤਾਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਰਿਟਾਇਰਮੈਂਟ ਫੰਡ ਦਾ ਸੰਚਾਲਨ ਕਰਨ ਵਾਲੀ ਸੰਸਥਾ ਨੇ ਯੂ.ਏ.ਐੱਨ. ਭਾਵ ਯੂਨੀਵਰਸਲ ਖਾਤਾ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਦੀ ਮਿਆਦ ਵਧਾ ਦਿੱਤੀ ਹੈ। ਹੁਣ ਤੱਕ ਇਸ ਦੀ ਤਾਰੀਖ 1 ਜੂਨ ਸੀ ਪਰ ਹੁਣ ਇਕ ਵਾਰ ਫਿਰ ਤੋਂ ਇਸ ਦੀ ਮਿਆਦ ਨੂੰ ਵਧਾ ਕੇ 1 ਸਤੰਬਰ 2021 ਤੱਕ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਇਜ਼ਰਾਈਲ ਤੋਂ ਬਾਅਦ ਹੁਣ ਇਹ ਦੇਸ਼ ਵੀ ਹੋਇਆ 'ਮਾਸਕ ਫ੍ਰੀ'

ਈ.ਪੀ.ਐੱਫ.ਓ. ਨੇ ਮੰਗਲਵਾਰ ਨੂੰ ਇਕ ਸਰਕੁਲਰ ਜਾਰੀ ਕਰ ਕਰਮਚਾਰੀਆਂ ਦੇ ਪ੍ਰਾਵੀਡੈਂਟ ਫੰਡ ਦੇ ਯੂ.ਏ.ਐੱਨ. ਨੂੰ ਆਧਾਰ ਨੰਬਰ ਨਾਲ ਵੈਰੀਫਾਈ ਕਰਦੇ ਹੋਏ ਪੀ.ਐੱਫ. ਰਿਟਰਨ ਦਾਖਲ ਕਰਨ ਦੇ ਹੁਕਮ ਨੂੰ 1 ਸਤੰਬਰ 2021 ਤਕ ਲਈ ਟਾਲ ਦਿੱਤਾ ਗਿਆ ਹੈ।ਦੱਸ ਦਈਏ ਕਿ ਜੇਕਰ ਤੁਸੀਂ ਆਪਣੇ ਆਧਾਰ ਨੰਬਰ ਨੂੰ ਪੀ.ਐੱਫ. ਖਾਤਿਆਂ ਅਤੇ ਯੂ.ਐੱਨ. ਨੰਬਰ ਨਾਲ ਲਿੰਕ ਨਹੀਂ ਕੀਤਾ ਤਾਂ ਤੁਰੰਤ ਕਰ ਲਵੋ ਨਹੀਂ ਤਾਂ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ-ਕੋਰੋਨਾ ਦੀ ਦੂਜੀ ਲਹਿਰ ਨਾਲ ਅਰਥਵਿਵਸਥਾ ਨੂੰ 2 ਲੱਖ ਕਰੋੜ ਰੁਪਏ ਦਾ ਨੁਕਸਾਨ : RBI ਦੀ ਰਿਪੋਰਟ

ਜ਼ਿਕਰਯੋਗ ਹੈ ਕਿ ਸਰਕਾਰ ਨੇ ਆਧਾਰ ਅਤੇ ਪੈਨ ਨੂੰ ਲਿੰਕ ਕਰਨ ਦੀ ਮਿਆਦ ਪਹਿਲਾਂ ਵੀ ਵਧਾਈ ਸੀ। ਇਸ ਦੇ ਨਾਲ ਤਾਹਨੂੰ ਇਹ ਵੀ ਦੱਸ ਦਈਏ ਕਿ ਈ.ਪੀ.ਐੱਫ. ਅਕਾਊਂਟ ਨਾਲ ਆਧਾਰ ਲਿਕਿੰਗ ਲਾਜ਼ਮੀ ਹੋ ਚੁੱਕੀ ਹੈ ਜੇਕਰ ਅਜਿਹਾ ਨਹੀਂ ਕਰਦੇ ਤਾਂ ਇਸ ਨਾਲ ਉਨ੍ਹਾਂ ਦੇ ਪੀ.ਐੱਫ. ਕਾਨਟ੍ਰੀਬਿਉਸ਼ਨ 'ਤੇ ਅਸਰ ਪਵੇਗਾ। ਈ.ਪੀ.ਐੱਫ.ਓ. ਨੇ ਸਾਰੇ ਏਮਪਲਾਇਜ਼ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੇ ਕਰਮਚਾਰੀਆਂ ਦਾ ਆਧਾਰ ਉਨ੍ਹਾਂ ਦੀ ਈ.ਪੀ.ਐੱਫ.ਓ. ਅਕਾਊਂਟ ਨਾਲ ਲਿੰਕ ਕਰਨ।

ਇਹ ਵੀ ਪੜ੍ਹੋ-ਹਾਈ ਕੋਰਟ ਨੇ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ਕੀਤੀ ਖਾਰਜ, ਹੁਣ ਸੁਪਰੀਮ ਕੋਰਟ ਜਾਵੇਗਾ ਪਰਿਵਾਰ