ਐਮੇਜ਼ਾਨ-ਫ਼ਲਿਪਕਾਰਟ ਦੀ ਮਹਾਂਸੇਲ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਐਮੇਜ਼ਾਨ ਇੰਡੀਆ ਅਤੇ ਫ਼ਲਿਪਕਾਰਟ ਦੋਵੇਂ ਈ-ਕਾਮਰਸ ਸਾਈਟਾਂ ਨੇ ਅੱਜ ਯਾਨੀ ਕਿ 16 ਜੁਲਾਈ ਤੋਂ ਸੇਲ ਦਾ ਆਯੋਜਨ ਕੀਤਾ ਹੈ............

Amazon-Flipkart's

ਨਵੀਂ ਦਿੱਲੀ : ਐਮੇਜ਼ਾਨ ਇੰਡੀਆ ਅਤੇ ਫ਼ਲਿਪਕਾਰਟ ਦੋਵੇਂ ਈ-ਕਾਮਰਸ ਸਾਈਟਾਂ ਨੇ ਅੱਜ ਯਾਨੀ ਕਿ 16 ਜੁਲਾਈ ਤੋਂ ਸੇਲ ਦਾ ਆਯੋਜਨ ਕੀਤਾ ਹੈ। ਦੋਵੇਂ ਸਾਈਟਾਂ 'ਤੇ ਸੇਲ 19 ਜੁਲਾਈ ਦੀ ਰਾਤ 12 ਵਜੇ ਤਕ ਚੱਲੇਗੀ। ਐਮੇਜ਼ਾਨ ਨੇ ਜਿੱਥੇ 36 ਘੰਟੇ ਲਈ ਪ੍ਰਾਈਮ ਡੇਅ ਸੇਲ ਦੀ ਸ਼ੁਰੂਆਤ ਕੀਤੀ ਹੈ, ਉਥੇ ਹੀ ਫ਼ਲਿਪਕਾਰਟ ਨੇ ਬਿਗ ਸ਼ਾਪਿੰਗ ਡੇਡ ਦਾ ਆਯੋਜਨ ਕੀਤਾ ਹੈ।

3 ਦਿਨਾਂ ਤਕ ਚੱਲਣ ਵਾਲੀ ਇਸ ਸੇਲ 'ਚ ਮੋਬਾਈਲ, ਲੈਪਟਾਪ, ਫ਼ਰਿੱਜ਼, ਇਲੈਕਟ੍ਰੋਨਿਕਸ, ਹੋਮ, ਫ਼ਰਨੀਚਰ ਅਤੇ ਹੋਰ ਕੈਟੇਗਰੀਆਂ ਦੀਆਂ ਚੀਜਾਂ 'ਤੇ ਛੋਟ ਮਿਲੇਗੀ ਪਰ ਸਵਾਲ ਇਹ ਹੈ ਕਿ ਗਾਹਕ ਕਿਸ ਸਾਈਟ ਤੋਂ ਸ਼ਾਪਿੰਗ ਕਰਨਾ ਪਸੰਦ ਕਰਨਗੇ ਅਤੇ ਇਸ ਦੇ ਮੁਤਾਬਕ ਹੀ ਦੋਵਾਂ ਸਾਈਟਾਂ ਦੀ ਸ਼ਪਿੰਗ ਕੰਡੀਸ਼ਨ ਅਤੇ ਵਸਤੂਆਂ 'ਚ ਦਿਤੀ ਜਾ ਰਹੀ ਛੋਟ 'ਚ ਵੱਖਰਾਪਨ ਹੋਵੇਗਾ।   (ਏਜੰਸੀ)