ਜ਼ਿਆਦਾਤਰ ਕਾਮਿਆਂ ਦੀਆਂ ਨੌਕਰੀਆਂ ’ਚ ਮਹੀਨਾਵਾਰ ਤਨਖਾਹ 20,000 ਰੁਪਏ ਤੋਂ ਘੱਟ: ਰੀਪੋਰਟ

ਏਜੰਸੀ

ਖ਼ਬਰਾਂ, ਵਪਾਰ

ਬਹੁਤ ਸਾਰੇ ਕਾਮੇ ਘੱਟੋ-ਘੱਟ ਤਨਖਾਹ ਦੇ ਨੇੜੇ ਕਮਾਉਂਦੇ ਹਨ

Salary

ਮੁੰਬਈ: ਭਾਰਤ ’ਚ ਫੈਕਟਰੀਆਂ ਜਾਂ ਹੋਰ ਬਲੂ ਕਾਲਰ ਨੌਕਰੀਆਂ ਕਰਨ ਵਾਲੇ ਜ਼ਿਆਦਾਤਰ ਲੋਕ 20,000 ਰੁਪਏ ਪ੍ਰਤੀ ਮਹੀਨਾ ਜਾਂ ਇਸ ਤੋਂ ਘੱਟ ਕਮਾਉਂਦੇ ਹਨ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਕਰਮਚਾਰੀਆਂ ਦਾ ਇਕ ਵੱਡਾ ਹਿੱਸਾ ਵਿੱਤੀ ਤਣਾਅ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਕਾਨ, ਸਿਹਤ ਸੰਭਾਲ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਹੈ। 

ਟੈਕਨੋਲੋਜੀ ਨਾਲ ਜੁੜੇ ਲੇਬਰ ਇੰਟੈਂਸਿਵ ਰਿਕਰੂਟਮੈਂਟ ਪਲੇਟਫਾਰਮ ਵਰਕਇੰਡੀਆ ਦੀ ਰੀਪੋਰਟ ’ਚ ਕਿਹਾ ਗਿਆ ਹੈ ਕਿ 57.63 ਫੀ ਸਦੀ ਤੋਂ ਜ਼ਿਆਦਾ ਕਿਰਤ-ਅਧਾਰਤ ਨੌਕਰੀਆਂ 20,000 ਰੁਪਏ ਜਾਂ ਇਸ ਤੋਂ ਘੱਟ ਤਨਖਾਹ ਦੇ ਘੇਰੇ ’ਚ ਆਉਂਦੀਆਂ ਹਨ। ਇਹ ਦਰਸਾਉਂਦਾ ਹੈ ਕਿ ਬਹੁਤ ਸਾਰੇ ਕਾਮੇ ਘੱਟੋ-ਘੱਟ ਤਨਖਾਹ ਦੇ ਨੇੜੇ ਕਮਾਉਂਦੇ ਹਨ। 

ਰੀਪੋਰਟ ’ਚ ਕਿਹਾ ਗਿਆ ਹੈ ਕਿ 29.34 ਫੀ ਸਦੀ ਮਜ਼ਦੂਰ ਮੱਧ ਆਮਦਨੀ ਵਰਗ ’ਚ ਹਨ, ਜਿਨ੍ਹਾਂ ਦੀ ਤਨਖਾਹ 20,000-40,000 ਰੁਪਏ ਪ੍ਰਤੀ ਮਹੀਨਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਸ਼੍ਰੇਣੀ ਵਿਚ ਆਉਣ ਵਾਲੇ ਕਾਮਿਆਂ ਨੂੰ ਵਿੱਤੀ ਸੁਰੱਖਿਆ ਵਿਚ ਥੋੜ੍ਹਾ ਸੁਧਾਰ ਹੁੰਦਾ ਹੈ, ਪਰ ਉਹ ਆਰਾਮਦਾਇਕ ਜੀਵਨ ਪੱਧਰ ਪ੍ਰਾਪਤ ਕਰਨ ਤੋਂ ਬਹੁਤ ਦੂਰ ਹਨ। 

ਰੀਪੋਰਟ ਮੁਤਾਬਕ ਇਸ ਰੇਂਜ ’ਚ ਆਮਦਨ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਪਰ ਬੱਚਤ ਜਾਂ ਨਿਵੇਸ਼ ਲਈ ਬਹੁਤ ਘੱਟ ਜਗ੍ਹਾ ਛੱਡਦੀ ਹੈ, ਜੋ ਇਸ ਸ਼੍ਰੇਣੀ ਦੇ ਕਰਮਚਾਰੀਆਂ ਦੇ ਇਕ ਵੱਡੇ ਹਿੱਸੇ ਦੀ ਆਰਥਕ ਕਮਜ਼ੋਰੀ ਨੂੰ ਉਜਾਗਰ ਕਰਦੀ ਹੈ। 

ਅੰਕੜੇ ਦਰਸਾਉਂਦੇ ਹਨ ਕਿ ਕਿਰਤ ਖੇਤਰ ’ਚ ਘੱਟ ਤਨਖਾਹ ਵਾਲੀਆਂ ਨੌਕਰੀਆਂ ਦਾ ਇਕ ਮਹੱਤਵਪੂਰਣ ਹਿੱਸਾ ਹੈ ਅਤੇ ਉੱਚ ਆਮਦਨ ਲਈ ਸੀਮਤ ਮੌਕੇ ਹਨ। ਇਹ ਅਸਮਾਨਤਾ ਨਾ ਸਿਰਫ ਕਰਮਚਾਰੀਆਂ ਦੇ ਇਕ ਵੱਡੇ ਹਿੱਸੇ ਵਲੋਂ ਦਰਪੇਸ਼ ਆਰਥਕ ਚੁਨੌਤੀ ਆਂ ਨੂੰ ਦਰਸਾਉਂਦੀ ਹੈ ਬਲਕਿ ਸਮਾਜਕ ਸਥਿਰਤਾ ਅਤੇ ਆਰਥਕ ਵਿਕਾਸ ਲਈ ਵੀ ਵਿਆਪਕ ਪ੍ਰਭਾਵ ਪਾਉਂਦੀ ਹੈ।