Pension Seva: SBI ਨੇ ਪੈਨਸ਼ਨਰਜ਼ ਲਈ ਲਾਂਚ ਕੀਤੀ ਵੈਬਸਾਈਟ, ਜਾਣੋ ਕੀ ਹੈ ਇਸਦੇ ਲਾਭ ਤੇ ਸੇਵਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ 'ਚ ਲਗਪਗ 54 ਲੱਖ ਪੈਨਸ਼ਨਰਜ਼ ਐੱਸਬੀਆਈ ਸੇਵਾ ਦਾ ਲਾਭ ਲੈ ਰਹੇ ਹਨ।

SBI Pension Seva

ਨਵੀਂ ਦਿੱਲੀ- ਦੇਸ਼ ਭਰ 'ਚ ਹਰ ਕਿਸੇ ਵਿਅਕਤੀ ਨੂੰ ਸੇਵਾਮੁਕਤੀ ਦੀ ਚਿੰਤਾ ਹੁੰਦੀ ਹੈ। ਅਜਿਹੇ ਵਿਚ ਪੈਨਸ਼ਨ ਖਾਤਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕ ਪੈਨਸ਼ਨ ਅਕਾਉਂਟ ਦਾ ਮਹੱਤਵ ਸਮਝਦੇ ਹਨ ਪਰ ਖਾਤਾ ਖੁੱਲ੍ਹਵਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਲਈ ਢੇਰ ਸਾਰੇ ਦਸਤਾਵੇਜ਼ ਦੇਣ ਦਾ ਝੰਜਟ ਕਰਨਾ ਹੋਵੇਗਾ। ਚੰਗੀ ਖ਼ਬਰ ਇਹ ਹੈ ਕਿ ਹੁਣ ਸਟੇਟ ਬੈਂਕ ਆਫ ਇੰਡੀਆ ਨੇ ਪੈਨਸ਼ਨ ਖਾਤਾ ਰੱਖਣ ਵਾਲੇ ਪੈਨਸ਼ਨਰਜ਼ ਲਈ ਨਵੀਂ ਵੈਬਸਾਈਟ ਲਾਂਚ ਕੀਤੀ ਹੈ। 

ਜਾਣੋ ਕਿਵੇਂ ਹੁੰਦਾ ਹੈ ਇਸਦਾ ਪ੍ਰਯੋਗ
ਇਸ ਵੈਬਸਾਈਟ ਦਾ ਪ੍ਰਯੋਗ ਕਰਨਾ ਕਾਫੀ ਆਸਾਨ ਹੈ ਅਤੇ ਇਸ ਨਾਲ ਆਮ ਪੈਨਸ਼ਨਰਜ਼ ਨੂੰ ਫਾਇਦਾ ਹੈ। ਪੂਰੇ ਦੇਸ਼ 'ਚ ਲਗਪਗ 54 ਲੱਖ ਪੈਨਸ਼ਨਰਜ਼ ਐੱਸਬੀਆਈ ਸੇਵਾ ਦਾ ਲਾਭ ਲੈ ਰਹੇ ਹਨ। ਪੈਨਸ਼ਨਰਜ਼ ਐੱਸਬੀਆਈ ਪੈਨਸ਼ਨ ਸੇਵਾ ਵੈਬਸਾਈਟ ਤੋਂ ਆਪਣਾ ਨਾਮ ਪਾਸਵਰਡ ਭਰ ਕੇ ਲਾਗਇਨ ਕਰ ਸਕਦੇ ਹਨ ਤੇ ਖਾਤੇ ਦੀ ਪੂਰੀ ਜਾਣਕਾਰੀ ਇਕੱਠਾ ਕਰ ਸਕਦੇ ਹਨ।

ਪੜੋ ਇਸ ਵੈਬਸਾਈਟ ਦੀਆਂ ਸੇਵਾਵਾਂ
 ਪੈਨਸ਼ਨ ਪ੍ਰੋਫਾਈਲ ਡਿਟੇਲ
ਪੈਨਸ਼ਸ਼ਿਪ/ਫਾਰਮ 16 ਡਾਊਨਲੋਡ ਕਰੋ
ਏਰੀਅਰ ਕੈਲਕੁਲੇਸ਼ਨ ਸ਼ੀਟਸ ਡਾਊਨਲੋਡ ਕਰੋ
ਲੈਣਦੇਣ ਡਿਟੇਲ
ਨਿਵੇਸ਼ ਨਾਲ ਸਬੰਧਿਤ ਡਿਟੇਲ

ਕੀ ਹੋਵੇਗਾ ਲਾਭ
1. ਪੈਨਸ਼ਨ ਪੇਮੈਂਟ ਡਿਟੇਲ ਦੇ ਨਾਲ ਮੋਬਾਈਲ ਫੋਨ 'ਤੇ ਐੱਸਐੱਮਐੱਸ ਅਲਰਟ ਮਿਲੇਗਾ। 
2. ਪੈਨਸ਼ਨ ਪਰਚੀ ਈਮੇਲ ਅਤੇ ਪੈਨਸ਼ਨ ਬ੍ਰਾਂਚ ਦੇ ਮਾਧਿਅਮ ਨਾਲਆਸਾਨੀ ਨਾਲ ਮਿਲ ਜਾਵੇਗੀ। 
3. ਬ੍ਰਾਂਚ 'ਚ ਜੀਵਨ ਪ੍ਰਮਾਣ ਸੁਵਿਧਾ ਉਪਲੱਬਧ ਹੈ। 
4. ਭਾਰਤੀ ਸਟੇਟ ਬੈਂਕ ਦੀ ਕਿਸੇ ਵੀ ਸ਼ਾਖਾ 'ਚ ਜੀਵਨ ਪ੍ਰਮਾਣ ਪੱਤਰ ਸਬਮਿਟ ਕਰਨ ਦੀ ਸੁਵਿਧਾ ਵੀ ਉਪਲਬੱਧ ਹੈ।