ਬਦਲ ਗਿਆ ਕਿੱਲੋਗ੍ਰਾਮ ਮਾਪਣ ਦਾ ਤਰੀਕਾ, ਜਲਦ ਆਵੇਗਾ ਨਵਾਂ ਬੱਟਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਿੱਲੋਗ੍ਰਾਮ ਮਾਪਣ ਦਾ ਤਰੀਕਾ ਬਦਲ ਗਿਆ ਹੈ। ਹੁਣ ਤੱਕ ਇਸ ਨੂੰ ਪਲੈਟਿਨਮ- ਇਰੀਡੀਅਮ ਦੇ ਅਲਾਏ ਨਾਲ ਬਣੇ ਜਿਸ ਸਲੰਡਰ ਨਾਲ ਮਿਣਿਆ ਜਾਂਦਾ ਸੀ...

definition of a Kilogram changed

ਵਾਸ਼ਿੰਗਟਨ : (ਪੀਟੀਆਈ) ਕਿੱਲੋਗ੍ਰਾਮ ਮਾਪਣ ਦਾ ਤਰੀਕਾ ਬਦਲ ਗਿਆ ਹੈ। ਹੁਣ ਤੱਕ ਇਸ ਨੂੰ ਪਲੈਟਿਨਮ- ਇਰੀਡੀਅਮ ਦੇ ਅਲਾਏ ਨਾਲ ਬਣੇ ਜਿਸ ਸਲੰਡਰ ਨਾਲ ਮਿਣਿਆ ਜਾਂਦਾ ਸੀ, ਉਸ ਨੂੰ ਸੇਵਾਮੁਕਤ ਕਰ ਦਿਤਾ ਗਿਆ ਹੈ। ਸਾਲ 1889 ਤੋਂ ਇਸ ਨੂੰ ਮਾਪ ਮੰਨਿਆ ਜਾਂਦਾ ਸੀ। ਹਾਲਾਂਕਿ ਹੁਣ ਵਿਗਿਆਨੀ ਮਾਪ ਦੇ ਜ਼ਰੀਏ ਕਿੱਲੋਗ੍ਰਾਮ ਤੈਅ ਹੋਵੇਗਾ। ਇਸ ਬਾਰੇ ਵਿਚ ਪੈਰਿਸ ਵਿਚ ਹੋਈ ਦੁਨੀਆਂ ਭਰ ਦੇ ਵਿਗਿਆਨੀਆਂ ਦੀ ਮੀਟਿੰਗ ਵਿਚ ਸਹਿਮਤ ਨਾਲ ਫੈਸਲਾ ਕੀਤਾ ਗਿਆ ਹੈ।

ਹਾਲਾਂਕਿ ਤੋਲਣ ਦਾ ਤਰੀਕਾ ਬਦਲਣ ਨਾਲ ਬਜ਼ਾਰ ਵਿਚ ਹੋਣ ਵਾਲੇ ਮਾਪ-ਤੋਲਣ 'ਚ ਫਰਕ ਨਹੀਂ ਪਵੇਗਾ। 20 ਮਈ ਤੋਂ ਨਵੀਂ ਪਰਿਭਾਸ਼ਾ ਲਾਗੂ ਹੋ ਜਾਵੇਗੀ। ਕਿੱਲੋਗ੍ਰਾਮ ਨੂੰ ਇਕ ਬੇਹੱਦ ਛੋਟੇ ਪਰ ਅਚਲ ਭਾਰ ਦੇ ਜ਼ਰੀਏ ਪਰਿਭਾਸ਼ਿਤ ਕੀਤਾ ਜਾਵੇਗਾ। ਇਸ ਦੇ ਲਈ ਪਲੈਂਕ ਕਾਂਸਟੈਂਟ ਦੀ ਵਰਤੋਂ ਕੀਤੀ ਜਾਵੇਗੀ। ਨਵੀਂ ਪਰਿਭਾਸ਼ਾ ਲਈ ਭਾਰ ਮਾਪਣ ਦਾ ਕੰਮ ਕਿੱਬਲ ਨਾਮ ਦਾ ਇਕ ਤਰਾਜ਼ੂ ਕਰੇਗਾ।

ਹੁਣ ਇਸ ਦਾ ਆਧਾਰ ਪਲੈਟਿਨਮ-ਇਰੀਡੀਅਮ ਦਾ ਸਲੰਡਰ ਨਹੀਂ ਹੋਵੇਗਾ। ਇਸ ਦੀ ਜਗ੍ਹਾ ਇਹ ਪਲੈਂਕ ਕਾਂਸਟੈਂਟ ਦੇ ਆਧਾਰ 'ਤੇ ਤੈਅ ਕੀਤਾ ਜਾਵੇਗਾ। ਕਵਾਂਟਮ ਫਿਜ਼ਿਕਸ ਵਿਚ ਪਲੈਂਕ ਕਾਂਸਟੈਂਟ ਨੂੰ ਊਰਜਾ ਅਤੇ ਫੋਟਾਨ ਵਰਗੇ ਕਣਾਂ ਦੀ ਫ੍ਰੀਕਵੈਂਸੀ ਦੇ ਵਿਚਕਾਰ ਸਬੰਧਾਂ ਜ਼ਰੀਏ ਤਿਆਰ ਕੀਤਾ ਜਾਂਦਾ ਹੈ। ਕਿੱਲੋਗ੍ਰਾਮ ਨੂੰ ਮਾਪਣ ਦੇ ਪੁਰਾਣੇ ਸਿਸਟਮ ਵਿਚ ਕਿੱਲੋ ਦਾ ਭਾਰ ਗੋਲਫ ਦੀ ਗੇਂਦ ਦੇ ਸਰੂਪ ਦੀ ਪਲੈਟਿਨਮ- ਇਰੀਡੀਅਮ ਦੀ ਗੇਂਦ ਦੇ ਸਟੀਕ ਭਾਰ ਦੇ ਬਰਾਬਰ ਹੁੰਦਾ ਹੈ।

ਇਹ ਗੇਂਦ ਕੱਚ ਦੇ ਜਾਰ ਵਿਚ ਪੈਰਿਸ ਕੋਲ ਵਰਸਾਏ ਦੀ ਆਰਨੇਟ ਬਿਲਡਿੰਗ ਦੀ ਤਿਜੋਰੀ ਵਿਚ ਰੱਖੀ ਹੋਈ ਹੈ। ਇਸ ਤਿਜੋਰੀ ਤੱਕ ਪੁੱਜਣ ਲਈ ਉਨ੍ਹਾਂ ਤਿੰਨ ਲੋਕਾਂ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਕੋਲ ਤਿੰਨ ਵੱਖ-ਵੱਖ ਕੁੰਜੀਆਂ ਹਨ। ਇਹ ਤਿੰਨਾਂ ਲੋਕ ਤਿੰਨ ਵੱਖ - ਵੱਖ ਦੇਸ਼ਾਂ ਵਿਚ ਰਹਿੰਦੇ ਹਨ। ਇਸ ਕੁੰਜੀਆਂ ਦੀ ਮਦਦ ਨਾਲ ਹੀ ਇਸ ਤਿਜੋਰੀ ਨੂੰ ਖੋਲ੍ਹਿਆ ਜਾ ਸਕਦਾ ਹੈ।  ਇਸ ਦੀ ਨਿਗਰਾਨੀ ਇੰਟਰਨੈਸ਼ਨਲ ਬਿਊਰੋ ਆਫ ਵੈਟਸ ਐਂਡ ਮੈਜ਼ਰਸ ਕਰਦੀ ਹੈ।