ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਅੱਜ ਦੇ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸਪਾਟ ਗੋਲਡ ਦੀ ਕੀਮਤ 50,738 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ।

gold rate

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੀ ਗਿਣਤੀ ਜ਼ਿਆਦਾ ਵੱਧ ਗਈ ਹੈ। ਇਸ ਦਾ ਸਿੱਧਾ ਅਸਰ ਗਲੋਬਲ ਬਾਜ਼ਾਰ ਤੇ ਵੇਖਣ ਨੂੰ ਮਿਲਿਆ ਹੈ। ਬੇਸ਼ੱਕ ਕੋਰੋਨਾ ਦੀ ਵੈਕਸੀਨ ਤਿਆਰ ਹੋ ਗਈ ਹੈ ਇਸ ਨਾਲ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਹੈ। ਗਲੋਬਲ ਬਾਜ਼ਾਰ ਅਨੁਸਾਰ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ । ਪਿਛਲੇ ਹਫਤੇ ਵਿੱਚ ਮੋਡਰਨਾ ਦੂਜੀ ਕੰਪਨੀ ਹੈ ਜਿਸ ਨੇ ਆਪਣੇ ਟੈਸਟ ਨੂੰ ਸਫਲ ਐਲਾਨਿਆ ਹੈ। ਇਸ ਦਾ ਅਸਰ ਐਮਸੀਐਕਸ ਦੀਆਂ ਕੀਮਤਾਂ 'ਤੇ ਦੇਖਿਆ ਗਿਆ।

ਜਾਣੋ ਸੋਨੇ ਦੀ ਕੀਮਤ
--ਸੋਨੇ ਦੀ ਕੀਮਤ 0.04 ਯਾਨੀ 20 ਰੁਪਏ ਦੀ ਗਿਰਾਵਟ ਨਾਲ 50,810 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ। ਸੋਮਵਾਰ ਨੂੰ ਇਸ ਦੀ ਕੀਮਤ 50,830 ਰੁਪਏ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ ਸੋਨੇ ਦੀ ਕੀਮਤ 56,379 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ ਹੈ।

--ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸਪਾਟ ਗੋਲਡ ਦੀ ਕੀਮਤ 50,738 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਉਧਰ ਗੋਲਡ ਫਿਊਚਰ ਦੀ ਕੀਮਤ 50,760 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। 

--ਸੋਨੇ ਦੀ ਕੀਮਤ 49,500 ਤੋਂ 52,400 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਦਾ ਕਾਰੋਬਾਰ ਕਰ ਸਕਦਾ ਹੈ। ਸਪਾਟ ਸੋਨੇ ਨੇ ਗਲੋਬਲ ਬਾਜ਼ਾਰ ਵਿਚ ਥੋੜੀ ਤਬਦੀਲੀ ਦਿਖਾਈ। ਇਸ ਦੀ ਕੀਮਤ 1,887.99 ਪ੍ਰਤੀ ਔਂਸ ਸੀ। ਇਸ ਦੇ ਨਾਲ ਹੀ ਯੂਐਸ ਗੋਲਡ ਫਿਊਚਰ ਦੀ ਕੀਮਤ 0.1 ਪ੍ਰਤੀਸ਼ਤ ਵਧ ਕੇ 1,888.70 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ।