ਭਾਰਤ ਨੇ ਅਮਰੀਕਾ ਨਾਲ LPG ਆਯਾਤ ਲਈ ਕੀਤਾ ਵੱਡਾ ਸਮਝੌਤਾ
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਭਾਰਤ ਨੇ ਅਮਰੀਕਾ ਤੋਂ ਐਲਪੀਜੀ ਆਯਾਤ ਕਰਨ ਲਈ ਇੱਕ ਸਾਲ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਆਪਣੇ ਊਰਜਾ ਸਰੋਤਾਂ ਨੂੰ ਵਿਭਿੰਨ ਬਣਾਉਣ ਲਈ ਐਲਪੀਜੀ ਆਯਾਤ ਕਰਨ ਲਈ ਅਮਰੀਕਾ ਨਾਲ ਇੱਕ ਇਤਿਹਾਸਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਨੇ ਸਾਲਾਨਾ 2.2 ਮਿਲੀਅਨ ਟਨ ਐਲਪੀਜੀ ਆਯਾਤ ਕਰਨ ਲਈ ਇਸ ਸਮਝੌਤੇ 'ਤੇ ਹਸਤਾਖਰ ਕੀਤੇ ਹਨ।
ਸਰਕਾਰ ਆਪਣੇ ਐਲਪੀਜੀ ਸਰੋਤਾਂ ਨੂੰ ਬਣਾ ਰਹੀ ਵਿਭਿੰਨ
ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝੀ ਕੀਤੀ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ, "ਦੇਸ਼ ਦੇ ਲੋਕਾਂ ਨੂੰ ਕਿਫਾਇਤੀ ਐਲਪੀਜੀ ਸਪਲਾਈ ਯਕੀਨੀ ਬਣਾਉਣ ਲਈ, ਅਸੀਂ ਆਪਣੇ ਐਲਪੀਜੀ ਸਰੋਤਾਂ ਨੂੰ ਵਿਭਿੰਨ ਬਣਾ ਰਹੇ ਹਾਂ। ਇਸ ਸੌਦੇ ਦੇ ਤਹਿਤ, ਪੀਐਸਯੂ ਤੇਲ ਕੰਪਨੀਆਂ 2026 ਦੇ ਇਕਰਾਰਨਾਮੇ ਵਿੱਚ ਯੂ.ਐਸ. ਖਾੜੀ ਤੱਟ ਤੋਂ ਐਲਪੀਜੀ ਆਯਾਤ ਕਰਨਗੀਆਂ। ਇਹ ਭਾਰਤੀ ਬਾਜ਼ਾਰ ਲਈ ਪਹਿਲਾ ਢਾਂਚਾਗਤ ਯੂਐਸ ਐਲਪੀਜੀ ਇਕਰਾਰਨਾਮਾ ਹੈ।"