Silver ਦੀ ਕੀਮਤ 2 ਲੱਖ ਰੁਪਏ ਪ੍ਰਤੀ ਕਿਲੋ ਤੋਂ ਹੋਈ ਪਾਰ
17 ਦਸੰਬਰ ਨੂੰ IBJA ਅਨੁਸਾਰ ਚਾਂਦੀ 8,775 ਰੁਪਏ ਦੇ ਵਾਧੇ ਨਾਲ 2,00,75 ਰੁਪਏ ਪ੍ਰਤੀ ਕਿਲੋ ਹੋਈ
ਨਵੀਂ ਦਿੱਲੀ : ਚਾਂਦੀ ਅੱਜ ਯਾਨੀ 17 ਦਿਸੰਬਰ ਨੂੰ ਪਹਿਲੀ ਵਾਰ 2 ਲੱਖ ਰੁਪਏ ਪ੍ਰਤੀ ਕਿਲੋ ਦੇ ਪਾਰ ਹੋ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ ਇੱਕ ਕਿਲੋ ਚਾਂਦੀ ਦੀ ਕੀਮਤ 8,775 ਰੁਪਏ ਵਧ ਕੇ 2,00,750 ਰੁਪਏ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਇਹ 1,91,977 ਰੁਪਏ ਤੇ ਸੀ। ਇਸ ਸਾਲ ਚਾਂਦੀ ਦੀ ਕੀਮਤ 1,14,733 ਰੁਪਏ ਵਧ ਚੁੱਕੀ ਹੈ।
ਇਸ ਦੇ ਨਾਲ ਹੀ ਸੋਨਾ ਅੱਜ 936 ਰੁਪਏ ਵਧ ਕੇ 1,32,713 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਇਹ 1,31,777 ਰੁਪਏ ਤੇ ਸੀ। ਨਾਲ ਹੀ ਸੋਨੇ ਨੇ 15 ਦਿਸੰਬਰ ਨੂੰ 1,33,442 ਰੁਪਏ ਪ੍ਰਤੀ 10 ਗ੍ਰਾਮ ਦਾ ਆਲ ਟਾਈਮ ਹਾਈ ਬਣਾਇਆ ਸੀ।
ਇਸ ਸਾਲ 18 ਮਾਰਚ ਨੂੰ ਚਾਂਦੀ ਪਹਿਲੀ ਵਾਰ 1 ਲੱਖ ਰੁਪਏ ’ਤੇ ਪਹੁੰਚੀ ਸੀ। ਯਾਨੀ ਚਾਂਦੀ ਨੂੰ 1 ਲੱਖ ਤੋਂ 2 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚਣ ਵਿੱਚ ਸਿਰਫ਼ 9 ਮਹੀਨਿਆਂ ਦਾ ਸਮਾਂ ਲੱਗਾ। ਜਦਕਿ ਇਸ ਨੂੰ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਪਹੁੰਚਣ ਵਿੱਚ 14 ਸਾਲ ਲੱਗੇ ਸਨ।