ਅਮਰੀਕਾ ਨੂੰ ਪੰਜ ਹਜ਼ਾਰ ਟਨ ਬਾਸਮਤੀ ਸਪਲਾਈ ਕਰੇਗਾ ਭਾਰਤੀ ਚੌਲ ਨਿਰਯਾਤਕ
ਅਮਰੀਕਾ ਭਾਰਤੀ ਚੀਜ਼ਾਂ ਉਤੇ ਆਪਸੀ ਟੈਰਿਫ ਮੌਜੂਦਾ 25 ਫੀ ਸਦੀ ਤੋਂ ਘਟਾ ਕੇ 18 ਫੀ ਸਦੀ ਕਰਨ ਲਈ ਸਹਿਮਤ ਹੋਇਆ ਹੈ।
Indian rice exporter to supply 5,000 tonnes of basmati to US
ਨਵੀਂ ਦਿੱਲੀ : ਇੰਡੀਅਨ ਰਾਈਸ ਐਕਸਪੋਰਟਰਜ਼ ਫੈਡਰੇਸ਼ਨ (ਆਈ.ਆਰ.ਈ.ਐੱਫ.) ਦੇ ਇਕ ਮੈਂਬਰ ਨੇ ਅਮਰੀਕਾ ’ਚ ਇਕ ਖਰੀਦਦਾਰ ਨੂੰ 5,000 ਟਨ ਬਾਸਮਤੀ ਚੌਲ ਸਪਲਾਈ ਕਰਨ ਲਈ ਵਪਾਰਕ ਸਮਝੌਤਾ ਕੀਤਾ ਹੈ।
ਫੈਡਰੇਸ਼ਨ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਘਟਨਾਕ੍ਰਮ ਹੈ ਕਿਉਂਕਿ ਇਹ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਤੋਂ ਬਾਅਦ ਆਇਆ ਹੈ, ਜਿਸ ਦੇ ਤਹਿਤ ਅਮਰੀਕਾ ਭਾਰਤੀ ਚੀਜ਼ਾਂ ਉਤੇ ਆਪਸੀ ਟੈਰਿਫ ਮੌਜੂਦਾ 25 ਫੀ ਸਦੀ ਤੋਂ ਘਟਾ ਕੇ 18 ਫੀ ਸਦੀ ਕਰਨ ਲਈ ਸਹਿਮਤ ਹੋਇਆ ਹੈ। ਆਈ.ਆਰ.ਈ.ਐਫ ਨੇ ਕਿਹਾ ਕਿ ਉਸ ਨੇ ਅਪਣੇ ਸਾਰੇ ਮੈਂਬਰਾਂ ਨੂੰ ਅਪਣੀਆਂ ਨਿਰਯਾਤ ਗਤੀਵਿਧੀਆਂ ਵਿਚ ਗੁਣਵੱਤਾ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਉਤਸ਼ਾਹਤ ਕੀਤਾ ਹੈ।