ਹੀਰਿਆਂ ਤੋਂ ਉਠਿਆ ਲੋਕਾਂ ਭਰੋਸਾ, ਸੋਨੇ ਵਲ ਵਧਿਆ ਝੁਕਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੱਜ ਅਕਸ਼ੈ ਤੀਜ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਰਕੀਟ ਇਸ ਨੂੰ ਵਰਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਗਾਹਕਾਂ ਨੂੰ ਖਿੱਚਣ ਲਈ ਵਪਾਰੀਆਂ ਨੇ ਵੱਖ - ਵੱਖ ਤਰ੍ਹਾ...

Gold

ਨਵੀਂ ਦਿੱਲ‍ੀ: ਅੱਜ ਅਕਸ਼ੈ ਤੀਜ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਰਕੀਟ ਇਸ ਨੂੰ ਵਰਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਗਾਹਕਾਂ ਨੂੰ ਖਿੱਚਣ ਲਈ ਵਪਾਰੀਆਂ ਨੇ ਵੱਖ - ਵੱਖ ਤਰ੍ਹਾਂ ਦੀਆਂ ਪੇਸ਼ਕਸ਼ਾਂ ਤਿਆਰ ਕੀਤੀਆਂ ਹਨ। ਉਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਅਕਸ਼ੈ ਤੀਜ 'ਤੇ ਪਿਛਲੇ ਸਾਲ ਮੁਕਾਬਲੇ ਸੋਨੇ ਦੀ ਵਿਕਰੀ 'ਚ 20 ਤੋਂ 30 ਫ਼ੀ ਸਦੀ ਤਕ ਤੇਜ਼ੀ ਹੋ ਸਕਦੀ ਹੈ।

ਮਾਹਰਾਂ ਨੇ ਦਸਿਆ ਕਿ ਅਕਸ਼ੈ ਤੀਜ ਦੇ ਮੌਕੇ 'ਤੇ ਸੋਨੇ ਦੇ ਵਪਾਰ ਅਪਣੀ ਪੇਸ਼ਕਸ਼ਾਂ ਦਾ ਟੋਕਰਾ ਖੋਲ੍ਹਣ ਨੂੰ ਤਿਆਰ ਹਨ।  ਇਸ ਤੋਂ ਇਲਾਵਾ ਗਾਹਕਾਂ ਨੂੰ ਖਿੱਚਣ ਲਈ ਸੋਨੇ ਦੇ ਵਪਾਰੀਆਂ ਨੇ ਅਪਣਾ ਫ਼ਾਇਦਾ ਘੱਟ ਕਰ ਲਿਆ ਹੈ।

ਉਹਨਾਂ ਨੇ ਦਸਿਆ ਕਿ ਨੋਟਬੰਦੀ ਦੀ ਵਜ੍ਹਾ ਨਾਲ ਹਾਲਾਤ ਵਿਗੜੇ ਸਨ ਪਰ ਜੀਐਸਟੀ ਆਉਣ ਤੋਂ ਬਾਅਦ ਸੋਨੇ ਦਾ ਬਾਜ਼ਾਰ ਨੇ ਰਾਹਤ ਦੀ ਸਾਹ ਲਈ ਹੈ। ਅੱਜ ਇਸ ਮੌਕੇ 'ਤੇ ਸੋਨੇ ਦੀ ਖ਼ਰੀਦਦਾਰ ਵਧਣ ਵਾਲੇ ਹਨ। ਉਹਨਾਂ ਪਿਛਲੇ ਸਾਲ ਦੀ ਤੁਲਨਾ 'ਚ ਕਰੀਬ 20 ਤੋਂ 25 ਫ਼ੀ ਸਦੀ ਜ਼ਿਆਦਾ ਵਿਕਰੀ ਦਾ ਅਨੁਮਾਨ ਲਗਾਇਆ ਹੈ।  

 
ਮਾਹਰ ਦਸਦੇ ਹਨ ਕਿ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਧੋਖਾਧੜੀ ਤੋਂ ਬਾਅਦ ਗਾਹਕਾਂ ਦਾ ਹੀਰਿਆਂ ਤੋਂ ਭਰੋਸਾ ਉਠ ਗਿਆ ਹੈ। ਇਹੀ ਵਜ੍ਹਾ ਹੈ ਕਿ ਜੋ ਲੋਕ ਹੁਣ ਤਕ ਅਕਸ਼ੈ ਤੀਜ ਦੇ ਮੌਕੇ 'ਤੇ ਹੀਰਿਆਂ ਨੂੰ ਪਹਿਲ ਦਿੰਦੇ ਰਹੇ ਹਨ,  ਉਹ ਹੁਣ ਸੋਨੇ ਦੀ ਖ਼ਰੀਦਦਾਰੀ ਕਰਨਗੇ।