ਸੋਨਾ ਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਜਾਣੋ ਭਾਅ
ਵਿਦੇਸ਼ਾਂ ਵਿੱਚ ਪੀਲੀ ਧਾਤੂ ਸਾਲ ਦੇ ਹੇਠਲੇ ਪੱਧਰ ਤੱਕ ਉਤਰਨ ਦੇ ਕਾਰਨ ਦਿੱਲੀ ਸਰਾਫ਼ਾ ਬਜ਼ਾਰ ਵਿਚ ਵੀਰਵਾਰ...
ਨਵੀਂ ਦਿੱਲੀ : ਵਿਦੇਸ਼ਾਂ ਵਿੱਚ ਪੀਲੀ ਧਾਤੂ ਸਾਲ ਦੇ ਹੇਠਲੇ ਪੱਧਰ ਤੱਕ ਉਤਰਨ ਦੇ ਕਾਰਨ ਦਿੱਲੀ ਸਰਾਫ਼ਾ ਬਜ਼ਾਰ ਵਿਚ ਵੀਰਵਾਰ ਨੂੰ ਸੋਨਾ 385 ਰੁਪਏ ਫਿਸਲ ਕੇ ਸਾਲ ਦੇ ਹੇਠਲੇ ਪੱਧਰ 32,385 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ। ਚਾਂਦੀ ਵੀ 105 ਰੁਪਏ ਟੁੱਟ ਕੇ 38,285 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਵਿਦੇਸ਼ੀ ਬਜ਼ਾਰਾਂ ‘ਚ ਦੁਪਹਿਰ ਬਾਅਦ ਸੋਨੇ ਵਿਚ ਰਹੀ ਵੱਡੀ ਗਿਰਾਵਟ ਦਾ ਅਸਰ ਸਥਾਨਕ ਬਾਜ਼ਾਰ ਵਿਚ ਦੇਖਿਆ ਗਿਆ।
ਬੁੱਧਵਾਰ ਨੂੰ ਮਹਾਵੀਰ ਜਯੰਤੀ ਦੀ ਛੁੱਟੀ ਦੇ ਕਾਰਨ ਦਿੱਲੀ ਸਰਾਫ਼ਾ ਬਾਜ਼ਾਰ ਬੰਦ ਰਿਹਾ ਸੀ। ਲੰਡਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੋਨਾ ਹਾਜ਼ਰ ਅੱਜ ਉਥੇ ਇਕ ਸਮੇਂ 1,270.99 ਡਾਲਰ ਪ੍ਰਤੀ ਔਂਸ ਤੱਕ ਉਤਰ ਗਿਆ ਜੋ 27 ਦਸੰਬਰ 2018 ਤੋਂ ਬਾਅਦ ਇਸ ਦਾ ਹੇਠਲਾ ਪੱਧਰ ਹੈ। ਹਾਲਾਂਕਿ ਬਾਅਦ ਵਿਚ ਕੁਝ ਸੁਧਰਦਾ ਹੋਇਆ ਇਹ 0.85 ਡਾਲਰ ਦੇ ਵਾਧੇ ਵਿਚ 1,275.85 ਡਾਲਰ ਪ੍ਰਤੀ ਔਂਸ ‘ਤੇ ਰਿਹਾ।
ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 0.20 ਡਾਲਰ ਦੀ ਮਜ਼ਬੂਤੀ ਨਾਲ 1,277 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਸੰਸਾਰਕ ਅਰਥਵਿਵਸਥਾ ਵਿਚ ਸੁਧਾਰ ਦੇ ਸੰਕੇਤਾਂ ਨਾਲ ਨਿਵੇਸ਼ਕਾਂ ਨੇ ਸੋਨੇ ਨੂੰ ਛੱਡ ਕੇ ਸ਼ੇਅਰਾਂ ‘ਚ ਪੈਸਾ ਲਗਾਇਆ ਹੈ। ਇਸ ਨਾਲ ਪੀਲੀ ਧਾਤੂ ਦੀ ਕੀਮਤ ਟੁੱਟੀ ਹੈ। ਕੌਮਾਂਤਰੀ ਬਾਜ਼ਾਰਾਂ ਵਿਚ ਚਾਂਦੀ ਹਾਜ਼ਰ ਵੀ 0.02 ਡਾਲਰ ਚੜ ਕੇ 14.98 ਡਾਲਰ ਪ੍ਰਤੀ ਔਂਸ ਤੇ ਪਹੁੰਚ ਗਈ।