ਸੇਬੀ ਵਲੋਂ ਪੀ.ਐਨ.ਬੀ. ਬੈਂਕ ਨੂੰ ਚੇਤਾਵਨੀ ਪੱਤਰ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੀ ਮੁਸ਼ਕਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਸੇਬੀ ਨੇ ਬੈਂਕ ਨੂੰ ਚੇਤਾਵਨੀ ਪੱਤਰ ਜਾਰੀ ਕਰ ਦਿਤਾ ਹੈ। ਪੱਤਰ...

SEBI

ਨਵੀਂ ਦਿੱਲੀ, ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੀ ਮੁਸ਼ਕਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਸੇਬੀ ਨੇ ਬੈਂਕ ਨੂੰ ਚੇਤਾਵਨੀ ਪੱਤਰ ਜਾਰੀ ਕਰ ਦਿਤਾ ਹੈ। ਪੱਤਰ 'ਚ ਸੇਬੀ ਨੇ ਚੇਤਾਵਨੀ ਦਿੰਦਿਆਂ ਬੈਂਕ ਨੂੰ ਸਾਵਧਾਨ ਕੀਤਾ ਹੈ ਕਿ ਉਹ ਭਵਿੱਖ 'ਚ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਲੁਕਾਏਗਾ, ਜਿਸ ਨੂੰ ਨਿਯਮਾਂ ਤਹਿਤ ਸੇਬੀ ਅਤੇ ਸ਼ੇਅਰ ਬਾਜ਼ਾਰ ਨੂੰ ਦੱਸਣਾ ਜ਼ਰੂਰੀ ਹੈ।

ਸੇਬੀ ਨੇ ਕਿਹਾ ਕਿ ਪੀ.ਐਨ.ਬੀ. ਨੇ ਫ਼ਰਵਰੀ ਅਤੇ ਮਾਰਚ ਦੌਰਾਨ ਵੱਖ-ਵੱਖ ਘੋਟਾਲਿਆਂ ਸਬੰਧੀ ਸ਼ੇਅਰ ਬਾਜ਼ਾਰ ਅਤੇ ਰੈਗੂਲੇਟਰ ਨੂੰ ਜੋ ਜਾਣਕਾਰੀ ਦਿਤੀ ਹੈ, ਉਸ ਦਾ ਸੇਬੀ ਨੇ ਮੁਲਾਂਕਣ ਕੀਤਾ ਅਤੇ ਦੇਖਿਆ ਕਿ ਬੈਂਕ ਨੇ ਜਾਣਕਾਰੀ ਦੇਣ 'ਚ 1-6 ਦਿਨਾਂ ਦੀ ਦੇਰੀ ਕੀਤੀ ਹੈ। ਨਿਯਮਾਂ ਤਹਿਤ ਬੈਂਕ ਨੂੰ ਜੋ ਸ਼ਿਕਾਇਤ ਕਰਨੀ ਚਾਹੀਦੀ ਸੀ ਉਹ ਵੀ ਨਹੀਂ ਕੀਤੀ ਗਈ ਹੈ।

ਨਿਯਮ ਤਹਿਤ ਬੈਂਕ 'ਚ 280 ਕਰੋੜ ਰੁਪਏ ਦਾ ਧੋਖਾ ਹੋਇਆ ਹੈ, ਉਸ ਬਾਰੇ ਪੀ.ਐਨ.ਬੀ. ਨੂੰ ਦਸੰਬਰ ਤਿਮਾਹੀ ਦੇ ਨਤੀਜਿਆਂ 'ਚ ਡਿਸਕਲੋਜ਼ਰ ਦੇਣਾ ਜ਼ਰੂਰੀ ਸੀ ਪਰ ਬੈਂਕ ਨੇ ਅਜਿਹਾ ਨਹੀਂ ਕੀਤਾ। ਸੇਬੀ ਨੇ ਪੀ.ਐਨ.ਬੀ. ਦੇ ਇਸ ਅਸਹਿਯੋਗ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਬੈਂਕ ਨੂੰ ਭਵਿੱਖ 'ਚ ਇਸ ਤਰ੍ਹਾਂ ਦੇ ਕੰਮ ਤੋਂ ਬਚਣ ਦੀ ਚੇਤਾਵਨੀ ਅਤੇ ਸਲਾਹ ਦਿਤੀ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਸੁਰਖਿਆ ਹੋਰ ਵਧਾਈ ਜਾ ਸਕੇ।   (ਏਜੰਸੀ)