ਸ਼ੇਅਰ ਬਾਜ਼ਾਰ ਧੜੰਮ ਕਰ ਕੇ ਡਿੱਗਾ
ਸੈਂਸੈਕਸ 500 ਤੋਂ ਵਧ ਅੰਕ ਤੋਂ ਵੀ ਹੇਠਾਂ, ਨਿਫ਼ਟੀ 11,378 'ਤੇ ਬੰਦ
ਮੁੰਬਈ : ਸੋਮਵਾਰ ਦੇ ਕਾਰੋਬਾਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 505 ਅੰਕ ਦੀ ਵੱਡੀ ਗਿਰਾਵਟ ਨਾਲ 37,585.51 ਤੇ ਬੰਦ ਹੋਇਆ ਹੈ| ਰੁਪਏ 'ਚ ਕਮਜ਼ੋਰੀ ਅਤੇ ਟਰੇਡ ਵਾਰ ਦੀ ਚਿੰਤਾ ਕਾਰਨ ਬਾਜ਼ਾਰ 'ਚ ਗਿਰਾਵਟ ਵਧੀ¢ ਨੈਸ਼ਨਲ ਸਟਾਕ ਐਕਸਚੇਂਜ (ਐਨ. ਐਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 137.45 ਅੰਕ ਡਿੱਗ ਕੇ 11,377.75 ਦੇ ਪੱਧਰ 'ਤੇ ਬੰਦ ਹੋਇਆ¢ ਕਾਰੋਬਾਰ ਦੌਰਾਨ ਬੈਂਕਿੰਗ, ਐਫ. ਐਮ. ਸੀ. ਜੀ., ਆਟੋ, ਮੈਟਲ ਸ਼ੇਅਰਾਂ 'ਚ ਕਮਜ਼ੋਰੀ ਦਿਸੀ|
ਉੱਥੇ ਹੀ ਰਿਲਾਇੰਸ, ਐਚ. ਡੀ. ਐਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਆਈ. ਟੀ. ਸੀ., ਐਸ. ਬੀ. ਆਈ., ਐਚ. ਯੂ. ਐਲ. 'ਚ ਵਿਕਵਾਲੀ ਨਾਲ ਗਿਰਾਵਟ ਹੋਰ ਜ਼ਿਆਦਾ ਵਧ ਗਈ | ਬੀ. ਐਸ. ਈ. 'ਤੇ ਸਮਾਲ ਕੈਪ, ਮਿਡ ਕੈਪ ਅਤੇ ਲਾਰਜ ਕੈਪ ਇੰਡੈਕਸ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ| ਲਾਰਜ ਕੈਪ ਇੰਡੈਕਸ 'ਚ 1.15 ਫੀਸਦੀ ਦੀ ਗਿਰਾਵਟ, ਮਿਡ ਕੈਪ 0.76 ਫੀਸਦੀ ਅਤੇ ਸਮਾਲ ਕੈਪ 0.05 ਫੀਸਦੀ ਡਿੱਗ ਕੇ ਬੰਦ ਹੋਏ¢ ਐਨ. ਐਸ. ਈ. 'ਤੇ ਬੈਂਕ ਨਿਫਟੀ 1.26 ਫੀਸਦੀ ਦੀ ਗਿਰਾਵਟ ਨਾਲ 26,820 'ਤੇ ਬੰਦ ਹੋਇਆ ਹੈ|
ਨਿਫਟੀ ਮੈਟਲ 8.25 ਅੰਕ ਡਿੱਗ ਕੇ 3,705 'ਤੇ, ਨਿਫਟੀ ਫਾਰਮਾ 148 ਅੰਕ ਦੀ ਕਮਜ਼ੋਰੀ ਨਾਲ 10,504 'ਤੇ ਬੰਦ ਹੋਇਆ ਹੈ¢ ਇਸ ਦੇ ਇਲਾਵਾ ਨਿਫਟੀ ਪੀ. ਐਸ. ਯੂ. ਬੈਂਕ ਇੰਡੈਕਸ 'ਚ 40.10 ਅੰਕ ਦੀ ਗਿਰਾਵਟ ਨਾਲ 3,056.10 'ਤੇ ਬੰਦ ਹੋਇਆ ਹੈ| ਜਦੋਂ ਕਿ ਨਿਫਟੀ ਆਈ. ਟੀ. 47.30 ਅੰਕ ਦੀ ਤੇਜ਼ੀ ਨਾਲ 16,119.80 'ਤੇ ਬੰਦ ਹੋਇਆ ਹੈ| ਮੀਡੀਆ ਰਿਪੋਰਟਾਾ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅੱਜ 200 ਅਰਬ ਡਾਲਰ ਦੇ ਚਾਈਨਿਜ਼ ਇੰਪੋਰਟ 'ਤੇ ਟੈਰਿਫ ਦਾ ਐਲਾਨ ਕਰ ਸਕਦੇ ਹਨ¢ ਇਸ ਕਾਰਨ ਟਰੇਡ ਵਾਰ ਵਧਣ ਦਾ ਡਰ ਹੈ| ਗਲੋਬਲ ਬਾਜ਼ਾਰਾਾ ਦੀ ਗੱਲ ਕਰੀਏ ਤਾਾ ਏਸ਼ੀਆਈ ਬਾਜ਼ਾਰ ਗਿਰਾਵਟ 'ਚ ਬੰਦ ਹੋਏ ਹਨ|
ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.66 ਫੀਸਦੀ ਕਮਜ਼ੋਰ ਹੋ ਕੇ 2,303.01 'ਤੇ ਬੰਦ ਹੋਇਆ¢ ਸੈਮਸੰਗ ਇਲੈਕਟ੍ਰਾਨਿਕਸ ਦੇ ਸਟਾਕਸ 1.53 ਫੀਸਦੀ ਟੁੱਟਣ ਕਾਰਨ ਕੋਸਪੀ 'ਚ ਕਮਜ਼ੋਰੀ ਦਰਜ ਹੋਈ| ਉੱਥੇ ਹੀ ਇਸ ਦੌਰਾਨ ਹਾਾਗਕਾਾਗ ਦਾ ਹੈਂਗ ਸੇਂਗ ਇੰਡੈਕਸ 1.4 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ| ਦੂਜੇ ਪਾਸੇ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 1.11 ਫੀਸਦੀ ਡਿੱਗ ਕੇ 2,651.79 'ਤੇ ਬੰਦ ਹੋਇਆ| ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 156 ਅੰਕ ਦੀ ਗਿਰਾਵਟ ਨਾਲ 11,390 'ਤੇ ਚਲਾ ਗਿਆ| (ਪੀ.ਟੀ.ਆਈ)