ਸਰਕਾਰ ਨੇ ਸੱਤ ਦੇਸ਼ਾਂ ਨੂੰ 10 ਲੱਖ ਟਨ ਤੋਂ ਵੱਧ ਗੈਰ-ਬਾਸਮਤੀ ਚੌਲ ਨਿਰਯਾਤ ਕਰਨ ਦੀ ਇਜਾਜ਼ਤ ਦਿਤੀ
ਨੇਪਾਲ, ਕੈਮਰੂਨ, ਕੋਟ ਡੀ ਆਈਵਰ, ਗਿਨੀ, ਮਲੇਸ਼ੀਆ, ਫਿਲੀਪੀਨਜ਼ ਅਤੇ ਸੇਸ਼ੇਲਸ ਨੂੰ ਹੋਵੇਗਾ ਨਿਰਯਾਤ
ਨਵੀਂ ਦਿੱਲੀ: ਸਰਕਾਰ ਨੇ ਨੇਪਾਲ, ਕੈਮਰੂਨ ਅਤੇ ਮਲੇਸ਼ੀਆ ਸਮੇਤ ਸੱਤ ਦੇਸ਼ਾਂ ਨੂੰ 10,34,800 ਟਨ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ਦੀ ਇਜਾਜ਼ਤ ਦੇ ਦਿਤੀ ਹੈ। ਬੁਧਵਾਰ ਨੂੰ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐਫ.ਟੀ.) ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਇਹ ਨਿਰਯਾਤ ਨੈਸ਼ਨਲ ਕੋ-ਆਪਰੇਟਿਵ ਐਕਸਪੋਰਟ ਲਿਮਟਿਡ (NCEL) ਜ਼ਰੀਏ ਕੀਤਾ ਜਾ ਸਕਦਾ ਹੈ।
ਹਾਲਾਂਕਿ ਭਾਰਤ ਨੇ ਘਰੇਲੂ ਸਪਲਾਈ ਵਧਾਉਣ ਲਈ 20 ਜੁਲਾਈ ਤੋਂ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ’ਤੇ ਪਾਬੰਦੀ ਲਗਾ ਦਿਤੀ ਹੈ, ਪਰ ਸਰਕਾਰ ਕੁਝ ਦੇਸ਼ਾਂ ਨੂੰ ਉਨ੍ਹਾਂ ਦੀਆਂ ਖੁਰਾਕ ਸੁਰੱਖਿਆ ਲੋੜਾਂ ਦੇ ਮੱਦੇਨਜ਼ਰ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਦੀ ਇਜਾਜ਼ਤ ਦਿੰਦੀ ਹੈ।
ਸਰਕਾਰ ਨੇ ਨੇਪਾਲ, ਕੈਮਰੂਨ, ਕੋਟ ਡੀ ਆਈਵਰ, ਗਿਨੀ, ਮਲੇਸ਼ੀਆ, ਫਿਲੀਪੀਨਜ਼ ਅਤੇ ਸੇਸ਼ੇਲਸ ਨੂੰ ਗੈਰ-ਬਾਸਮਤੀ ਚੌਲਾਂ ਦਾ ਨਿਰਯਾਤ ਕਰਨ ਦੀ ਇਜਾਜ਼ਤ ਦਿਤੀ ਹੈ। ਨੋਟੀਫਿਕੇਸ਼ਨ ਅਨੁਸਾਰ, ਨੇਪਾਲ ਨੂੰ 95,000 ਟਨ, ਕੈਮਰੂਨ ਨੂੰ 1,90,000 ਟਨ, ਕੋਟੇ ਡੀ ਆਈਵਰ ਨੂੰ 1,42,000 ਟਨ, ਗਿਨੀ ਨੂੰ 1,42,000 ਟਨ, ਮਲੇਸ਼ੀਆ ਨੂੰ 1,70,000 ਟਨ, ਫਿਲਿਪਨਰਜ਼ ਨੂੰ 2,95,000 ਟਨ ਅਤੇ ਸੈਸ਼ੇਲਜ਼ ਨੂੰ 800 ਟਨ ਗੈਰ-ਬਾਸਮਤੀ ਚੌਲ ਨਿਰਯਾਤ ਕੀਤੇ ਜਾਣਗੇ।