ਇੰਟਰਨੈੱਟ ਵਰਤਣ ਵਾਲਿਆਂ ਦੀ ਗਿਣਤੀ 2023 ਤੱਕ ਹੋ ਜਾਵੇਗੀ 90 ਕਰੋੜ 

ਏਜੰਸੀ

ਖ਼ਬਰਾਂ, ਵਪਾਰ

ਦਿੱਗਜ਼ ਟੈਕਨੋਲਾਜੀ ਕੰਪਨੀ ਸਿਸਕੋ ਨੇ ਕਿਹਾ ਹੈ 

File

ਨਵੀਂ ਦਿੱਲੀ- ਦਿੱਗਜ਼ ਟੈਕਨੋਲਾਜੀ ਕੰਪਨੀ ਸਿਸਕੋ ਨੇ ਕਿਹਾ ਹੈ ਕਿ ਸਾਲ 2023 ਤੱਤ ਭਾਰਤ ਵਿਚ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵੱਧ ਕੇ 90.7 ਕਰੋੜ ਤੱਕ ਪਹੁੰਚ ਜਾਵੇਗੀ। 2018 ਵਿਚ ਦੇਸ਼ ਵਿਚ 39.8 ਕਰੋੜ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਸਨ। 

ਸਿਸਕੋ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2023 ਤੱਕ ਦੇਸ਼ ਵਿੱਚ ਇੰਟਰਨੈਟ ਨਾਲ ਜੁੜੇ ਉਪਕਰਣ 2.1 ਅਰਬ ਤੱਕ ਪਹੁੰਚ ਜਾਣਗੇ। ਇਸ ਵਿਚ ਇਕ ਚੌਥਾਈ ਹਿੱਸਾ ਮਸ਼ੀਨ ਤੋਂ ਮਸ਼ੀਨ (ਐਮ 2 ਐਮ) ਮੋਡੀਊਲ ਵਾਲਾ ਹੋਵੇਗਾ।

ਰਿਪੋਰਟ ਅਨੁਸਾਰ ਉਸ ਸਮੇਂ ਤੱਕ ਦੇਸ਼ ਵਿੱਚ ਮੋਬਾਈਲ ਵਰਤਣ ਵਾਲਿਆਂ ਦੀ ਗਿਣਤੀ 96.6 ਕਰੋੜ ਹੋ ਜਾਵੇਗੀ, ਜੋ ਕੁੱਲ ਆਬਾਦੀ ਦਾ 68 ਪ੍ਰਤੀਸ਼ਤ ਹੈ। 2018 ਵਿਚ, ਇਹ ਗਿਣਤੀ 76.3 ਕਰੋੜ (56 ਪ੍ਰਤੀਸ਼ਤ) ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2023 ਤੱਕ ਹਰ 20 ਵਿਚੋਂ ਇਕ ਕੁਨੈਕਸ਼ਨ 5 ਜੀ ਵਾਲਾ ਹੋਵੇਗਾ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿਚ ਇੰਟਰਨੈੱਟ ਨਾਲ ਜੁੜੇ ਉਪਕਰਣ ਅਤੇ ਕੁਨੈਕਸ਼ਨ 7 ਪ੍ਰਤੀਸ਼ਤ ਦੀ ਸਾਲਾਨਾ ਦੀ ਦਰ ਨਾਲ ਵੱਧ ਰਹੇ ਹਨ, ਜੋ ਕਿ ਆਬਾਦੀ ਵਿਚ ਵਾਧਾ ਦਰ ਨਾਲੋਂ ਜ਼ਿਆਦਾ ਹੈ। ਸਿਸਕੋ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ 2023 ਤਕ, ਕੁਲ ਉਪਕਰਣਾਂ ਅਤੇ ਕੁਨੈਕਸ਼ਨਾਂ ਵਿਚੋਂ 25 ਪ੍ਰਤੀਸ਼ਤ ਐਮ 2 ਐਮ ਹੋ ਜਾਣਗੇ।

ਸਾਰੇ ਨੈੱਟਵਰਕ ਉਪਕਰਣਾਂ ਵਿੱਚ 38 ਪ੍ਰਤੀਸ਼ਤ ਸਮਾਰਟਫੋਨ ਹੋਣ ਦੀ ਉਮੀਦ ਹੈ, ਜਦੋਂ ਕਿ ਜੁੜੇ ਟੀਵੀ ਦਾ ਯੋਗਦਾਨ 12 ਪ੍ਰਤੀਸ਼ਤ। 2023 ਤਕ, ਭਾਰਤ ਵਿਚ ਸਾਰੇ ਨੈੱਟਵਰਕ ਉਪਕਰਣਾਂ ਵਿਚੋਂ 78 ਪ੍ਰਤੀਸ਼ਤ ਖਪਤਕਾਰ ਹਿੱਸੇ ਵਿਚ ਆ ਜਾਣਗੇ। 2018 ਵਿਚ ਇਹ 83 ਪ੍ਰਤੀਸ਼ਤ ਸੀ