Gold-Silver Price: ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ, ਜਾਣੋ ਅੱਜ ਦੇ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੇਕਰ ਸੋਨਾ 0.5 ਫ਼ੀਸਦੀ ਡਿੱਗ ਕੇ 1728.63 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਿਆ। ਇਹ 1 ਮਾਰਚ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।

gold

ਨਵੀਂ ਦਿੱਲੀ: ਦੇਸ਼ ਭਰ ਵਿਚ ਸੋਨਾ ਅਤੇ ਚਾਂਦੀ ਦੀਆ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਅੱਜ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। MCX ਵਿੱਚ ਗੋਲਡ ਫ਼ਿਊਚਰ ਵਿੱਚ 0.1 ਫ਼ੀ ਸਦੀ ਗਿਰਾਵਟ ਵੇਖੀ ਗਈ ਤੇ ਸੋਨੇ ਦਾ ਭਾਅ 44,904 ਰੁਪਏ ਪ੍ਰਤੀ 10 ਗ੍ਰਾਮ (ਤੋਲ਼ਾ) ’ਤੇ ਪੁੱਜ ਗਿਆ। ਚਾਂਦੀ ਵੀ 1 ਫ਼ੀਸਦੀ ਡਿੱਗ ਕੇ 67,100 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਚਲੀ ਗਈ।

ਗਲੋਬਲ ਮਾਰਕਿਟ ਵਿੱਚ ਸੋਨੇ ਦੀ ਕੀਮਤ ਦੀ ਗੱਲ ਕਰੀਏ ਜੇਕਰ ਸੋਨਾ 0.5 ਫ਼ੀਸਦੀ ਡਿੱਗ ਕੇ 1728.63 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਿਆ। ਇਹ 1 ਮਾਰਚ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। MCX ਵਿੱਚ ਗੋਲਡ ਨੂੰ 45,200 ਰੁਪਏ ਤੋਂ ਲੈ ਕੇ 45,600 ਰੁਪਏ ਤੱਕ ਦੀ ਰਜ਼ਿਸਟੈਂਸ ਮਿਲ ਸਕਦੀ ਹੈ। ਨਾਲ ਹੀ ਇਸ ਵਿੱਚ 44,100 ਰੁਪਏ ਦੀ ਸਪੋਰਟ ਵੀ ਦਿਸ ਰਹੀ ਹੈ।