ਗ਼ਲਤ ਰਿਟਰਨ 'ਤੇ ਆਈਟੀ ਵਿਭਾਗ ਕੰਪਨੀਆਂ ਨੂੰ ਕਾਰਵਾਈ ਲਈ ਕਹੇਗਾ
ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਅਜਿਹੀਆਂ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ , ਜਿਨ੍ਹਾਂ 'ਚ ਸਲਾਹਕਾਰਾਂ ਦੇ ਕਹਿਣ 'ਤੇ ਆਈਟੀਆਰ 'ਚ ਗੜਬੜੀਆਂ ਕੀਤੀਆਂ ਗਈਆਂ ਪਰ ਇਨਕਮ...
ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਅਜਿਹੀਆਂ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ , ਜਿਨ੍ਹਾਂ 'ਚ ਸਲਾਹਕਾਰਾਂ ਦੇ ਕਹਿਣ 'ਤੇ ਆਈਟੀਆਰ 'ਚ ਗੜਬੜੀਆਂ ਕੀਤੀਆਂ ਗਈਆਂ ਪਰ ਇਨਕਮ ਟੈਕਸ ਕਾਨੂੰਨ ਤਹਿਤ ਅਜਿਹਾ ਕਰਨ 'ਤੇ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ। ਇਸ ਤੋਂ ਰਿਕਾਰਡ ਖ਼ਰਾਬ ਹੋਣ 'ਤੇ ਰਿਫ਼ੰਡ 'ਚ ਵੀ ਸਮੱਸਿਆ ਆ ਸਕਦੀ ਹੈ।
ਇਨਕਮ ਟੈਕਸ ਵਿਭਾਗ ਨੇ ਜਨਵਰੀ 'ਚ ਇਸ ਤਰ੍ਹਾਂ ਦੇ ਇਕ ਗਰੋਹ ਦਾ ਪਰਦਾਫ਼ਾਸ਼ ਕੀਤਾ ਸੀ, ਜਿਸ 'ਚ ਕਰ ਸਲਾਹਕਾਰਾਂ ਅਤੇ ਆਈਟੀ ਕੰਪਨੀਆਂ ਦੇ ਕਰਮਚਾਰੀਆਂ ਦਾ ਗ਼ਲਤ ਰਿਟਰਨ ਭਰ ਕੇ ਟੈਕਸ ਰਿਫ਼ੰਡ ਲਿਆ ਜਾਂਦਾ ਸੀ। ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਭਾਗ ਨੇ 50 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ਵਾਲੇ ਕਰਮਚਾਰੀਆਂ ਲਈ ਆਈਟੀਆਰ - 1 ਯਾਨੀ ਸਹਿਜ ਫ਼ਾਰਮ ਈ-ਰਿਟਰਨ ਫ਼ਾਈਲਿੰਗ ਪੋਰਟਲ 'ਤੇ 17 ਅਪ੍ਰੈਲ ਤੋਂ ਉਪਲਬਧ ਕਰਾ ਦਿਤਾ ਹੈ। ਆਈਟੀਆਰ ਦੀ ਆਖ਼ਰੀ ਤਰੀਕ 31 ਜੁਲਾਈ ਹੈ।
ਗ਼ਲਤ ਦਾਅਵੇ ਨੂੰ ਟੈਕਸ ਚੋਰੀ ਮੰਨਿਆ ਜਾਵੇਗਾ
ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਕਰਮਚਾਰੀ ਦੀ ਅਜਿਹੇ ਵਿਚੋਲੇ ਦੀ ਗ਼ਲਤ ਸਲਾਹ ਦੇ ਅਧਾਰ 'ਤੇ ਗ਼ਲਤ ਦਾਅਵੇ ਨਾ ਕਰੋ ਕਿਉਂਕਿ ਇਸ ਨੂੰ ਕਰ ਚੋਰੀ ਦਾ ਮਾਮਲਾ ਮੰਨਿਆ ਜਾਵੇਗਾ। ਵਿਭਾਗ ਦਾ ਕਹਿਣਾ ਹੈ ਕਿ ਉਸ ਕੋਲ ਕਰ ਚੋਰੀ ਦੀ ਜਾਂਚ ਲਈ ਇਕ ਆਟੋਮੈਟਿਕ ਪ੍ਰਣਾਲੀ ਹੈ, ਜੋ ਆਈਟੀਆਰ ਵਿਸ਼ਲੇਸ਼ਣ ਦੇ ਕੰਮ ਆਉਂਦੀ ਹੈ। ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਇਸ 'ਚ ਹੇਰਾਫੇਰੀ ਨਹੀਂ ਕਰ ਸਕਦਾ।
ਵਿਜੀਲੈਂਸ ਵਿਭਾਗ ਵੀ ਜਾਂਚ ਕਰੇਗਾ
ਇਨਕਮ ਟੈਕਸ ਵਿਭਾਗ ਨੇ ਕਿਹਾ ਹੈ ਕਿ ਸਰਕਾਰੀ ਵਿਭਾਗਾਂ ਜਾਂ ਜਨਤਕ ਉਦਯੋਗ ਦੇ ਕਰਮਚਾਰੀਆਂ ਦੇ ਅਜਿਹੇ ਗ਼ਲਤ ਦਾਅਵਿਆਂ ਦੀ ਜਾਣਕਾਰੀ ਸਬੰਧਤ ਵਿਜੀਲੈਂਸ ਵਿਭਾਗ ਨੂੰ ਦਿਤੀ ਜਾਵੇਗੀ। ਵਿਜੀਲੈਂਸ ਨਿਯਮਾਂ ਮੁਤਾਬਕ ਕਾਰਵਾਈ ਕਰੇਗਾ।
ਟੈਕਸ ਸਲਾਹਕਾਰਾਂ 'ਤੇ ਵੀ ਕਸੇਗਾ ਸ਼ਿਕੰਜਾ
ਟੈਕਸ ਭੁਗਤਾਨ ਕਰਤਾ ਨੂੰ ਗ਼ਲਤ ਸਲਾਹ ਦੇਣ ਵਾਲੇ ਕਰ ਸਲਾਹਕਾਰਾਂ ਜਾਂ ਚਾਰਟਰਡ ਅਕਾਊਂਟੈਂਟ 'ਤੇ ਵੀ ਸ਼ਿਕੰਜਾ ਕਸ ਸਕਦਾ ਹੈ। ਵਿਭਾਗ ਨੇ ਕਿਹਾ ਕਿ ਅਜਿਹਾ ਗ਼ੈਰ-ਕਾਨੂੰਨੀ ਕੰਮ ਕਰਨ ਵਾਲੇ ਸਲਾਹਕਾਰਾਂ 'ਤੇ ਕੇਸ ਚਲਾਇਆ ਜਾਵੇਗਾ। ਅਜਿਹੇ ਮਾਮਲਿਆਂ ਨੂੰ ਸੀਬੀਆਈ ਅਤੇ ਇਨਫ਼ੋਰਸਮੈਂਟ ਡਾਈਰੈਕਟੋਰੇਟ ਦੇ ਹਵਾਲੇ ਕੀਤਾ ਜਾ ਸਕਦਾ ਹੈ।