ਪਤੰਜਲੀ ਫੂਡਜ਼ ਦਾ ਸ਼ੁੱਧ ਮੁਨਾਫਾ ਤੀਜੀ ਤਿਮਾਹੀ ’ਚ ਤਿੰਨ ਗੁਣਾ ਵਧ ਕੇ 262.9 ਕਰੋੜ ਰੁਪਏ ਰਿਹਾ 

ਏਜੰਸੀ

ਖ਼ਬਰਾਂ, ਵਪਾਰ

ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਕੰਪਨੀ ਦੀ ਕੁਲ  ਆਮਦਨ ਘੱਟ ਕੇ 7,202.35 ਕਰੋੜ ਰੁਪਏ ਰਹਿ ਗਈ

Patanjali

ਨਵੀਂ ਦਿੱਲੀ: ਖਾਣ ਵਾਲੇ ਤੇਲ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਪਤੰਜਲੀ ਫੂਡਜ਼ ਲਿਮਟਿਡ ਦਾ ਇਕੱਲੇ ਆਧਾਰ ’ਤੇ  ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਕੰਪਨੀ ਦਾ ਸ਼ੁੱਧ ਲਾਭ ਤਿੰਨ ਗੁਣਾ ਵਧ ਕੇ 262.90 ਕਰੋੜ ਰੁਪਏ ਹੋ ਗਿਆ।  

ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ ਇਸ ਦਾ ਸ਼ੁੱਧ ਲਾਭ 87.75 ਕਰੋੜ ਰੁਪਏ ਸੀ।  ਕੰਪਨੀ ਨੇ ਸ਼ੁਕਰਵਾਰ  ਨੂੰ ਕਿਹਾ ਕਿ ਘੱਟ ਕਮਾਈ ਦੇ ਬਾਵਜੂਦ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਉਸ ਦਾ ਮੁਨਾਫਾ ਵਧਿਆ ਹੈ। 

ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਕੰਪਨੀ ਦੀ ਕੁਲ  ਆਮਦਨ ਘੱਟ ਕੇ 7,202.35 ਕਰੋੜ ਰੁਪਏ ਰਹਿ ਗਈ। ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਹ 7,810.50 ਕਰੋੜ ਰੁਪਏ ਸੀ। 

ਬਾਬਾ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਵਲੋਂ ਪ੍ਰਮੋਟ ਕੀਤੀ ਗਈ ਕੰਪਨੀ ਦੀ ਖਾਣ ਵਾਲੇ ਤੇਲ, ਭੋਜਨ ਅਤੇ ਐਫ.ਐਮ.ਸੀ.ਜੀ. ਅਤੇ ਹਵਾ ਊਰਜਾ ਉਤਪਾਦਨ ਖੇਤਰਾਂ ’ਚ ਮੌਜੂਦਗੀ ਹੈ। ਇਹ ਪਤੰਜਲੀ, ਰੁਚੀ ਗੋਲਡ, ਮਹਾਕੋਸ਼, ਨਿਊਟ੍ਰੀਲਾ ਆਦਿ ਬ੍ਰਾਂਡਾਂ ਰਾਹੀਂ ਅਪਣੇ  ਉਤਪਾਦਾਂ ਦੀ ਮਾਰਕੀਟਿੰਗ ਕਰਦੀ ਹੈ।