ਸਰਕਾਰ ਨੇ GSTR-3B ਰਿਟਰਨ ਭਰਨ ਦੀ ਆਖਰੀ ਤਰੀਕ 25 ਅਕਤੂਬਰ ਤੱਕ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਹਰ ਮਹੀਨੇ ਦੀ 20, 22 ਅਤੇ 24 ਤਰੀਕ ਦੇ ਵਿਚਕਾਰ ਭਰੀ ਜਾਂਦੀ ਹੈ GSTR-3B ਰਿਟਰਨ

Government extends last date for filing GSTR-3B return till October 25

ਨਵੀਂ ਦਿੱਲੀ: ਸਰਕਾਰ ਨੇ ਮਾਸਿਕ ਜੀ.ਐਸ.ਟੀ.ਆਰ.-3ਬੀ ਟੈਕਸ ਭੁਗਤਾਨ ਫਾਰਮ ਭਰਨ ਦੀ ਤਰੀਕ 5 ਦਿਨਾਂ ਲਈ ਵਧਾ ਕੇ 25 ਅਕਤੂਬਰ ਕਰ ਦਿਤੀ ਹੈ। ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਸਤੰਬਰ ਅਤੇ ਜੁਲਾਈ-ਸਤੰਬਰ ਤਿਮਾਹੀ ਲਈ ਜੀ.ਐਸ.ਟੀ.ਆਰ.-3ਬੀ ਭਰਨ ਵਾਲੇ 25 ਅਕਤੂਬਰ ਤੱਕ ਟੈਕਸ ਅਦਾ ਕਰ ਸਕਦੇ ਹਨ।

ਸੀ.ਬੀ.ਆਈ.ਸੀ. ਨੇ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ, ‘‘ਜੀ.ਐਸ.ਟੀ.ਆਰ.-3ਬੀ ਦਾਖਲ ਕਰਨ ਦੀ ਆਖਰੀ ਤਰੀਕ ਵਧਾ ਦਿਤੀ ਗਈ ਹੈ।’’ ਜੀ.ਐਸ.ਟੀ.ਆਰ.-3ਬੀ ਇਕ ਮਹੀਨਾਵਾਰ ਅਤੇ ਤਿਮਾਹੀ ਸੰਖੇਪ ਰਿਟਰਨ ਹੈ ਜੋ ਰਜਿਸਟਰਡ ਟੈਕਸਦਾਤਾ ਟੈਕਸਦਾਤਾਵਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਹਰ ਮਹੀਨੇ ਦੀ 20, 22 ਅਤੇ 24 ਤਰੀਕ ਦੇ ਵਿਚਕਾਰ ਅਲੱਗ-ਅਲੱਗ ਢੰਗ ਨਾਲ ਦਾਇਰ ਕਰਦੇ ਹਨ। ਇਹ ਵਾਧਾ ਉਮੀਦ ਮੁਤਾਬਕ ਕੀਤਾ ਗਿਆ ਸੀ, ਕਿਉਂਕਿ 20 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਸੀ।