Stock Market News: ਸ਼ੇਅਰ ਬਾਜ਼ਾਰ ਖੁਲ੍ਹਦੇ ਹੀ ਮੂਧੇ ਮੂੰਹ ਡਿਗਿਆ : ਸੈਂਸੈਕਸ 'ਚ ਆਈ 800 ਤੋਂ ਵਧ ਅੰਕ ਦੀ ਗਿਰਾਵਟ

ਏਜੰਸੀ

ਖ਼ਬਰਾਂ, ਵਪਾਰ

Stock Market News: ਨਿਫ਼ਟੀ ਨੇ ਵੀ ਨਿਵੇਸ਼ਕਾਂ ਨੂੰ ਕੀਤਾ ਨਿਰਾਸ਼

Sensex fell down today

 

Stock Market News: ਸ਼ੇਅਰ ਬਾਜ਼ਾਰ ਅੱਜ ਯਾਨੀ 19 ਦਸੰਬਰ ਨੂੰ ਲਾਲ ਰੰਗ 'ਚ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅੱਜ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ ਅੱਜ 800 ਅੰਕਾਂ ਤੋਂ ਵਧ ਡਿਗ ਗਿਆ। ਜਿਸ ਕਾਰਨ ਸੈਂਸੈਕਸ ਨੇ ਅੱਜ ਅਪਣਾ ਕਾਰੋਬਾਰ 79,400 ਦੇ ਪੱਧਰ 'ਤੇ ਸ਼ੁਰੂ ਕੀਤਾ ਹੈ। ਉਥੇ ਹੀ ਨਿਫ਼ਟੀ ਅੱਜ 200 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਨਿਫ਼ਟੀ ਅੱਜ 24,000 ਦੇ ਪੱਧਰ 'ਤੇ ਕੰਮ ਕਰਦਾ ਨਜ਼ਰ ਆ ਰਿਹਾ ਹੈ। ਅੱਜ ਸਭ ਤੋਂ ਵਧ ਲਾਲ ਨਿਸ਼ਾਨ ਬੈਂਕ, ਮੈਟਲ ਅਤੇ ਆਈਟੀ ਦੇ ਸ਼ੇਅਰਾਂ 'ਤੇ ਨਜ਼ਰ ਆ ਰਹੇ ਹਨ।

ਦਰਅਸਲ ਅੱਜ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ 'ਚ ਉਥਲ-ਪੁਥਲ ਦੇਖਣ ਨੂੰ ਮਿਲੀ। ਸੈਂਸੈਕਸ ਦੇ ਸਾਰੇ 30 ਸਟਾਕ ਅੱਜ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਖੁਲ੍ਹੇ, ਅੱਜ ਸੈਂਸੈਕਸ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਜਦੋਂ ਕਿ ਨਿਫ਼ਟੀ ਵਿਚ ਵੀ ਇਹੀ ਸਥਿਤੀ ਦੇਖਣ ਨੂੰ ਮਿਲੀ। ਅਮਰੀਕਾ ਦੇ ਡਾਓ ਜੋਂਸ ਦੇ ਡਿਗਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਇਹ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। 

ਏਸ਼ੀਆਈ ਬਾਜ਼ਾਰ ਵੀ ਬੁਰੀ ਤਰ੍ਹਾਂ ਟੁੱਟ ਗਏ
ਭਾਰਤੀ ਸ਼ੇਅਰ ਬਾਜ਼ਾਰ ਤੋਂ ਇਲਾਵਾ ਅੱਜ ਏਸ਼ੀਆਈ ਬਾਜ਼ਾਰਾਂ 'ਚ ਵੀ ਗਿਰਾਵਟ ਦਾ ਲਾਲ ਨਿਸ਼ਾਨ ਨਜ਼ਰ ਆ ਰਿਹਾ ਹੈ। ਅੱਜ ਸ਼ੇਅਰ ਬਾਜ਼ਾਰ 'ਚ ਭੂਚਾਲ ਆ ਗਿਆ ਹੈ। ਏਸ਼ੀਆਈ ਬਾਜ਼ਾਰ ਦੀ ਗੱਲ ਕਰੀਏ ਤਾਂ ਜਾਪਾਨ ਦੇ ਨਿੱਕੇਈ 'ਚ ਅੱਜ 0.96 ਫੀ ਸਦੀ ਅਤੇ ਕੋਰੀਆ ਦੇ ਕੋਸਪੀ 'ਚ 1.46 ਫੀ ਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅੱਜ 0.70% ਡਿਗਿਆ ਹੈ। ਜੇਕਰ ਅਸੀਂ 18 ਦਸੰਬਰ ਨੂੰ ਅਮਰੀਕਾ ਦੇ ਡਾਓ ਜੋਂਸ ਦੇ ਕਾਰੋਬਾਰ 'ਤੇ ਨਜ਼ਰ ਮਾਰੀਏ ਤਾਂ 2.58% ਦੀ ਵੱਡੀ ਗਿਰਾਵਟ ਦੇਖੀ ਗਈ, ਜਿਸ ਕਾਰਨ ਡਾਓ ਜੋਂਸ ਨੇ ਅਪਣਾ ਕਾਰੋਬਾਰ 42,326 'ਤੇ ਬੰਦ ਕੀਤਾ। ਇਸ ਦੇ ਨਾਲ ਹੀ S&P 500 ਇੰਡੈਕਸ ਵਿਚ ਵੀ 2.95% ਦੀ ਗਿਰਾਵਟ ਦੇਖੀ ਗਈ।