ਜਿੱਥੇ ਕੋਈ ਦੁਕਾਨ ਵੀ ਨਾ ਬਣ ਸਕੀ, ਉੱਥੇ ਐਮਾਜ਼ਾਨ ਨੇ ਸ਼ੁਰੂ ਕੀਤਾ ਅਪਣਾ ਸਮਾਨ ਪਹੁੰਚਾਉਣਾ

ਏਜੰਸੀ

ਖ਼ਬਰਾਂ, ਵਪਾਰ

ਉਤਰਾਖੰਡ ’ਚ 4,500 ਫੁੱਟ ਦੀ ਉਚਾਈ ’ਤੇ ਸਥਿਤ ਦੂਰ-ਦੁਰਾਡੇ ਦੇ ਪਿੰਡਾਂ ’ਚ ‘ਡਿਲੀਵਰੀ’ ਸੇਵਾ ਸ਼ੁਰੂ

Amazon

ਚੰਡੀਗੜ੍ਹ: ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਗਜੋਲੀ ’ਚ ‘ਡਿਲੀਵਰੀ’ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਅਨੁਸਾਰ, ਉਹ ਹਿਮਾਲਿਆ ਪਹਾੜੀ ਸ਼੍ਰੇਣੀ ’ਚ 4,500 ਫੁੱਟ ਦੀ ਉਚਾਈ ’ਤੇ ਗਜੋਲੀ ਸਥਿਤ ਮਹਾਰਿਸ਼ੀ ਆਸ਼ਰਮ ’ਚ ਪੈਕੇਜ ਪਹੁੰਚਾਉਣ ਵਾਲੀ ਪਹਿਲੀ ਅਤੇ ਇਕਲੌਤੀ ਈ-ਕਾਮਰਸ ਕੰਪਨੀ ਬਣ ਗਈ ਹੈ। ਆਸ਼ਰਮ ਖੇਤਰ ’ਚ ਅਤੇ ਆਸ ਪਾਸ ਕੋਈ ਦੁਕਾਨਾਂ ਜਾਂ ‘ਡਿਲੀਵਰੀ’ ਬਦਲ ਨਹੀਂ ਹਨ।

ਇਸ ਸਥਾਨ ’ਤੇ ਆਰਡਰ ਦੇਣਾ ਨਾ ਸਿਰਫ ਮੁਸ਼ਕਲ ਹੈ ਬਲਕਿ ਬਹੁਤ ਸਾਰਾ ਸਮਾਂ ਵੀ ਲੈਂਦਾ ਹੈ। ਐਮਾਜ਼ਾਨ ਇੰਡੀਆ ਦੇ ਐਮਾਜ਼ਾਨ ਲੌਜਿਸਟਿਕਸ ਦੇ ਡਾਇਰੈਕਟਰ ਕਰੁਣਾ ਸ਼ੰਕਰ ਪਾਂਡੇ ਨੇ ਕਿਹਾ, ‘‘ਪਿਛਲੇ ਕੁੱਝ ਸਾਲਾਂ ’ਚ, ਅਸੀਂ ਹਰ ਜਗ੍ਹਾ ਅਪਣੇ ਬੁਨਿਆਦੀ ਢਾਂਚੇ ਅਤੇ ਵੰਡ ਤਕਨਾਲੋਜੀ ’ਚ ਮਹੱਤਵਪੂਰਣ ਵਾਧਾ ਕੀਤਾ ਹੈ, ਅਪਣੇ ਗਾਹਕਾਂ ਦੀਆਂ ਵੱਖੋ-ਵੱਖ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਤੇਜ਼, ਸੁਰੱਖਿਅਤ ਅਤੇ ਮਜ਼ਬੂਤ ਨੈਟਵਰਕ ਦਾ ਨਿਰਮਾਣ ਕੀਤਾ ਹੈ ਅਤੇ ਦੇਸ਼ ਦੇ ਦੂਰ-ਦੁਰਾਡੇ ਕੋਨਿਆਂ ਤਕ ਪਹੁੰਚਿਆ ਹੈ।’’