ਸ਼ੁਰੂਆਤੀ ਕਾਰੋਬਾਰ ਵਿਚ 19 ਪੈਸੇ ਡਿਗਿਆ ਰੁਪਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਯਾਤਕਾਰਾਂ ਦੀ ਡਾਲਰ ਮੰਗ ਵਧਣ ਦੇ ਨਾਲ ਕੱਚਾ ਤੇਲ ਉਚਤਮ ਪੱਧਰ ‘ਤੇ ਪਹੁੰਚ ਗਿਆ ਹੈ।

Indian Rupees

ਮੁੰਬਈ : ਆਯਾਤਕਾਰਾਂ ਦੀ ਡਾਲਰ ਮੰਗ ਵਧਣ ਦੇ ਨਾਲ ਕੱਚਾ ਤੇਲ ਉਚਤਮ ਪੱਧਰ ‘ਤੇ ਪਹੁੰਚ ਗਿਆ ਹੈ, ਜਿਸ ਨਾਲ ਅੱਜ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 19 ਪੈਸੇ ਗਿਰ ਕੇ 69.15 ਰੁਪਏ ਪ੍ਰਤੀ ਡਾਲਰ ‘ਤੇ ਆ ਗਿਆ ਹੈ। ਡੀਲਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਬਜ਼ਾਰਾਂ ਵਿਚ ਕੱਚਾ ਤੇਲ ਚਾਰ ਮਹੀਨੇ ਦੇ ਉਚਤਮ ਪੱਧਰ ’ਤੇ 67.47 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ। ਉਹਨਾਂ ਨੇ ਕਿਹਾ ਕਿ ਇਸ ਨਾਲ ਰੁਪਏ ‘ਤੇ ਦਬਾਅ ਰਿਹਾ। ਹਾਲਾਂਕਿ ਹੋਰ ਪ੍ਰਮੁੱਖ ਵਿਦੇਸ਼ੀ ਮੁਦਰਾਵਾਂ ਦੀ ਤੁਲਨਾ ਵਿਚ ਡਾਲਰ ਦੇ ਨਰਮ ਹੋਣ ‘ਤੇ ਰੁਪਏ ਦੀ ਗਿਰਾਵਟ ‘ਤੇ ਕੁਝ ਲਗਾਮ ਰਹੀ ਹੈ।

ਮੰਗਲਵਾਰ ਨੂੰ ਰੁਪਏ ਦੀ ਛੇ ਦਿਨਾਂ ਦੀ ਤੇਜ਼ੀ ਲਗਾਤਾਰ ਰੁਕ ਗਈ ਸੀ ਅਤੇ ਇਹ 43 ਪੈਸੇ ਗਿਰ ਕੇ 68.96 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ। ਸ਼ੁਰੂਆਤੀ ਆਂਕੜਿਆਂ ਦੇ ਅਨੁਸਾਰ, ਮੰਗਲਵਾਰ ਨੂੰ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ 2,132.36 ਕਰੋੜ ਰੁਪਏ ਦੀ ਸ਼ੁੱਧ ਖਰੀਦ ਕੀਤੀ ਸੀ। ਇਸੇ ਦੌਰਾਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ 28.74 ਅੰਕਾਂ ਦੀ ਤੇਜ਼ੀ ਦੇ ਨਾਲ 38,392.21 ਅੰਕਾਂ ‘ਤੇ ਚੱਲ ਰਿਹਾ ਸੀ।