ਪੀਓਐਸ ਮਸ਼ੀਨ ਤੋਂ ਬੇਝਿਜਕ ਕੱਢੋ ਕੈਸ਼, ਨਹੀਂ ਲਗੇਗਾ ਕੋਈ ਪੈਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਭਰ 'ਚ ਕੈਸ਼ ਦੀ ਕਮੀ ਦੇ ਚਲਦੇ ਐਸਬੀਆਈ ਨੇ ਵੱਡਾ ਬਿਆਨ ਦਿਤਾ ਹੈ। ਬੈਂਕ ਨੇ ਕਿਹਾ ਹੈ ਕਿ ਉਸ ਦੀ ਪੀਓਐਸ (ਪੁਆਇੰਟ ਆਫ਼ ਸੇਲ) ਮਸ਼ੀਨਾਂ ਦੇ ਜ਼ਰੀਏ ਕੈਸ਼ ਕੱਢਣ 'ਤੇ...

POS machine

ਨਵੀਂ ਦਿੱਲੀ : ਦੇਸ਼ ਭਰ 'ਚ ਕੈਸ਼ ਦੀ ਕਮੀ ਦੇ ਚਲਦੇ ਐਸਬੀਆਈ ਨੇ ਵੱਡਾ ਬਿਆਨ ਦਿਤਾ ਹੈ। ਬੈਂਕ ਨੇ ਕਿਹਾ ਹੈ ਕਿ ਉਸ ਦੀ ਪੀਓਐਸ (ਪੁਆਇੰਟ ਆਫ਼ ਸੇਲ) ਮਸ਼ੀਨਾਂ ਦੇ ਜ਼ਰੀਏ ਕੈਸ਼ ਕੱਢਣ 'ਤੇ ਗਾਹਕਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ। ਪੀਓਐਸ ਜ਼ਰੀਏ ਰੋਜ਼ 1,000 ਤੋਂ 2,000 ਰੁਪਏ ਕੱਢੇ ਜਾ ਸਕਦੇ ਹਨ।

ਐਸਬੀਆਈ ਨੇ ਦੇਸ਼ਭਰ 'ਚ ਸਾਰੇ ਕਾਰੋਬਾਰੀ ਸੰਸਥਾਵਾਂ ਨੂੰ ਪੀਓਐਸ ਮਸ਼ੀਨਾਂ ਦਿਤੀਆਂ ਹਨ। ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਐਸਬੀਆਈ ਦੀ ਕੁੱਲ 6.08 ਲੱਖ ਪੀਓਐਸ ਮਸ਼ੀਨਾਂ ਹਨ, ਜਿਸ 'ਚੋਂ 4.78 ਲੱਖ ਪੀਓਐਸ ਮਸ਼ੀਨਾਂ ਤੋਂ ਐਸਬੀਆਈ ਦੇ ਗਾਹਕਾਂ ਅਤੇ ਉਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ ਨਕਦੀ ਕੱਢਣ ਦੀ ਸਹੂਲਤ ਦਿਤੀ ਗਈ ਹੈ, ਜਿਨ੍ਹਾਂ ਨੇ ਅਪਣੇ ਗਾਹਕਾਂ ਲਈ ਇਹ ਸਹੂਲਤ ਸ਼ੁਰੂ ਕਰ ਰੱਖੀ ਹੈ।

ਧਿਆਨਯੋਗ ਹੈ ਕਿ ਭਾਰਤੀ ਰੀਜ਼ਰਵ ਬੈਂਕ (ਆਰਬੀਆਈ) ਨੇ ਪੀਓਐਸ ਮਸ਼ੀਨਾਂ ਤੋਂ ਕੈਸ਼ ਨਿਕਾਸੀ ਨੂੰ ਲੈ ਕੇ ਦਿਸ਼ਾ - ਨਿਰਦੇਸ਼ ਦਿਤੇ ਹਨ। ਇਸ ਮੁਤਾਬਕ ਟੀਇਰ 1 ਅਤੇ ਟੀਇਰ 2 ਸ਼ਹਿਰਾਂ ਦੇ ਗਾਹਕ ਨਿੱਤ ਪ੍ਰਤੀ ਕਾਰਡ 1,000 ਰੁਪਏ ਅਤੇ ਟੀਇਰ 3 ਤੋਂ ਲੈ ਕੇ ਟੀਇਰ 6 ਸ਼ਹਿਰਾਂ 'ਚ ਪ੍ਰਤੀ ਕਾਰਡ ਪ੍ਰਤੀ ਦਿਨ 2,000 ਰੁਪਏ ਕੱਢ ਸਕਦੇ ਹਨ।

ਕੈਸ਼ ਦੀ ਕਮੀ ਤੋਂ ਜੂਝ ਰਹੇ ਹਨ ਲੋਕ 
ਇਹਨਾਂ ਦਿਨੀਂ ਦੇਸ਼ ਦੇ ਸਾਰੇ ਸੂਬਿਆਂ 'ਚ ਲੋਕ ਕੈਸ਼ ਦੀ ਕਮੀ ਤੋਂ ਜੂਝ ਰਹੇ ਹਨ। ਕੈਸ਼ ਦੀ ਕਮੀ 'ਚ ਪਿਛਲੇ ਦਿਨੀਂ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਸੀ ਕਿ ਰੁਝਾਨ 'ਚ ਜ਼ਰੂਰਤ ਤੋਂ ਜ਼ਿਆਦਾ ਨਗਦੀ ਹੈ ਅਤੇ ਸਰਕਾਰ ਨੇ ਨਕਦੀ ਦੀ ਕਮੀ ਲਈ ਕੁੱਝ ਖੇਤਰਾਂ 'ਚ ਗ਼ੈਰ-ਮਾਮੂਲੀ ਮੰਗ ਨੂੰ ਜ਼ਿੰਮੇਵਾਰ ਕਿਹਾ ਸੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਉਸ ਨੇ 500 ਰੁਪਏ ਦੇ ਨੋਟ ਦੀ ਛਪਾਈ ਪੰਜ ਗੁਣਾ ਵਧਾਉਣ ਦਾ ਫ਼ੈਸਲਾ ਕੀਤਾ ਹੈ।