ਜ਼ੋਮੈਟੋ ਨੂੰ ਮਿਲਿਆ 11.82 ਕਰੋੜ ਰੁਪਏ ਦਾ ਟੈਕਸ ਨੋਟਿਸ 

ਏਜੰਸੀ

ਖ਼ਬਰਾਂ, ਵਪਾਰ

ਜ਼ੋਮੈਟੋ ਇਸ ਹੁਕਮ ਦੇ ਵਿਰੁਧ ਉਚਿਤ ਅਥਾਰਟੀ ਕੋਲ ਅਪੀਲ ਦਾਇਰ ਕਰੇਗੀ

zomato

ਨਵੀਂ ਦਿੱਲੀ: ਆਨਲਾਈਨ ਆਰਡਰ ਲੈ ਕੇ ਖਾਣਾ ਪਹੁੰਚਾਉਣ ਵਾਲੇ ਮੰਚ ਜ਼ੋਮੈਟੋ ਨੂੰ ਜੀ.ਐੱਸ.ਟੀ. ਅਥਾਰਟੀ ਤੋਂ 11.82 ਕਰੋੜ ਰੁਪਏ ਦਾ ਟੈਕਸ ਅਤੇ ਜੁਰਮਾਨਾ ਭਰਨ ਦਾ ਹੁਕਮ ਮਿਲਿਆ ਹੈ। ਇਹ ਨੋਟਿਸ ਜੁਲਾਈ 2017 ਅਤੇ ਮਾਰਚ 2021 ਦੇ ਵਿਚਕਾਰ ਭਾਰਤ ਤੋਂ ਬਾਹਰ ਸਥਿਤ ਅਪਣੀਆਂ ਸਹਾਇਕ ਕੰਪਨੀਆਂ ਨੂੰ ਕੰਪਨੀ ਵਲੋਂ ਪ੍ਰਦਾਨ ਕੀਤੀਆਂ ਗਈਆਂ ਨਿਰਯਾਤ ਸੇਵਾਵਾਂ ਦੇ ਸਬੰਧ ’ਚ ਪ੍ਰਾਪਤ ਹੋਇਆ। 

ਇਹ ਹੁਕਮ ਗੁਰੂਗ੍ਰਾਮ ਦੇ ਕੇਂਦਰੀ ਵਸਤੂ ਅਤੇ ਸੇਵਾ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਨੇ ਜਾਰੀ ਕੀਤੇ ਹਨ। ਇਸ ’ਚ 5,90,94,889 ਰੁਪਏ ਜੀ.ਐਸ.ਟੀ. ਦੀ ਮੰਗ ਅਤੇ 5,90,94,889 ਰੁਪਏ ਵਿਆਜ ਅਤੇ ਜੁਰਮਾਨਾ ਸ਼ਾਮਲ ਹੈ। ਜ਼ੋਮੈਟੋ ਨੇ ਸ਼ੁਕਰਵਾਰ ਦੇਰ ਸ਼ਾਮ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਕੰਪਨੀ ਇਸ ਹੁਕਮ ਦੇ ਵਿਰੁਧ ਉਚਿਤ ਅਥਾਰਟੀ ਕੋਲ ਅਪੀਲ ਦਾਇਰ ਕਰੇਗੀ।