Gold Silver price- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਅੱਜ ਦੇ Rate

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦਿੱਲੀ ਦੀ ਗੱਲ ਕਰੀਏ ਜੇਕਰ  ਸੋਨਾ 182 ਰੁਪਏ ਦੀ ਤੇਜ਼ੀ ਨਾਲ 51,720 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ।

Gold Silver price

ਨਵੀਂ ਦਿੱਲੀ:  ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਬੀਤੇ ਕੁਝ ਦਿਨਾਂ ਤੋਂ ਭਾਰੀ ਗਿਰਾਵਟ ਆ ਰਹੀ ਹੈ।  ਅੱਜ ਐਮਸੀਐਕਸ ਵਿੱਚ ਸੋਨੇ ਦੀ ਕੀਮਤ 0.23 ਫੀਸਦ ਯਾਨੀ 115 ਰੁਪਏ ਦੀ ਗਿਰਾਵਟ ਨਾਲ 50,572 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਜਦਕਿ ਸਿਲਵਰ ਫਿਊਚਰ ਵਿੱਚ 0.34 ਪ੍ਰਤੀਸ਼ਤ ਯਾਨੀ 210 ਦੀ ਗਿਰਾਵਟ ਆਈ ਤੇ ਚਾਂਦੀ ਦੀ ਕੀਮਤ 61,885 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਦੱਸ ਦਈਏ ਕਿ ਮੰਗਲਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦਾ ਸਥਾਨ 50809 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ, ਜਦੋਂਕਿ ਗੋਲਡ ਫਿਊਚਰ 50,590 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਦਿੱਲੀ ਦੀ ਗੱਲ ਕਰੀਏ ਜੇਕਰ  ਸੋਨਾ 182 ਰੁਪਏ ਦੀ ਤੇਜ਼ੀ ਨਾਲ 51,720 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ 805 ਰੁਪਏ ਦੀ ਤੇਜ਼ੀ ਨਾਲ 63,714 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।