Deepinder Goyal resigns as CEO of Eternal
ਨਵੀਂ ਦਿੱਲੀ: ਜ਼ੋਮੈਟੋ ਦੀ ਮਲਕੀਅਤ ਵਾਲੇ ਈਟਰਨਲ ਗਰੁੱਪ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਦੀਪਿੰਦਰ ਗੋਇਲ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਹ 1 ਫਰਵਰੀ ਤੋਂ ਵਾਈਸ ਚੇਅਰਮੈਨ ਦੇ ਰੂਪ ਵਿੱਚ ਕੰਮ ਕਰਨਗੇ। ਇਸੇ ਗਰੁੱਪ ਦੀ ਇਕ ਹੋਰ ਕੰਪਨੀ ਬਲਿੰਕਿੱਟ ਦੇ ਸੀ.ਈ.ਓ. ਅਲਬਿੰਦਰ ਢੀਂਡਸਾ ਨੂੰ ਈਟਰਨਲ ਦਾ ਨਵਾਂ ਗਰੁੱਪ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ।
ਗੋਇਲ ਨੇ ਕਿਹਾ ਕਿ ਉਹ ਉੱਚ-ਖ਼ਤਰੇ ਵਾਲੇ ਨਵੇਂ ਵਿਚਾਰਾਂ ’ਤੇ ਕੰਮ ਕਰਨਾ ਚਾਹੁੰਦੇ ਹਨ, ਜੋ ਈਟਰਨਲ ਦੇ ਕਾਰੋਬਾਰੀ ਦਾਇਰੇ ਤੋਂ ਬਾਹਰ ਹਨ। ਈਟਰਨਲ, ਜ਼ੋਮੈਟੋ ਅਤੇ ਬਲਿੰਕਿੱਟ ਦੀ ਮੂਲ ਕੰਪਨੀ ਹੈ। ਗੋਇਲ ਨੇ ਯਕੀਨ ਦਵਾਇਆ ਕਿ ਕੰਪਨੀ ਦਾ ਭਵਿੱਖ ਮਜ਼ਬੂਤ ਰਹੇਗਾ ਅਤੇ ਉਹ ਲੰਬੇ ਸਮੇਂ ਲਈ ਸ਼ੇਅਰਹੋਲਡਰਾਂ ਨਾਲ ਜੁੜੇ ਰਹਿਣਗੇ।