ਸੋਨੇ ਦੀ ਕੀਮਤ ਵਿਚ ਅੱਜ ਆਈ ਭਾਰੀ ਗਿਰਾਵਟ, ਚਾਂਦੀ ਦਾ ਵੀ ਘਟਿਆ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਤੋਂ ਪਹਿਲਾਂ 1 ਜੂਨ 2020 ਨੂੰ ਸੋਨਾ 46 ਹਜ਼ਾਰ 'ਤੇ ਸੀ।

Gold Price Today

ਨਵੀਂ ਦਿੱਲੀ:  ਸੋਨੇ ਚਾਂਦੀ ਦੀ ਕੀਮਤਾਂ ਵਿਚ ਬੀਤੇ ਦਿਨੀ ਲਗਾਤਰ ਵਾਧਾ ਹੋ ਰਿਹਾ ਸੀ ਪਰ ਇਸ ਦੇ ਬਾਵਜੂਦ ਅੱਜ ਲੋਕਾਂ ਨੂੰ ਰਾਹਤ ਮਿਲੀ ਹੈ। ਅੱਜ ਸੋਨੇ ਦੀਆਂ ਵਿਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ ਹੈ। ਸੋਨੇ ਦੀਆਂ ਕੀਮਤਾਂ ਪਿਛਲੇ 8 ਮਹੀਨਿਆਂ ਵਿਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਈਆਂ ਹਨ। ਸੋਨਾ ਇਸ ਸਮੇਂ 46,130 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕ ਰਿਹਾ ਹੈ। ਇਸ ਤੋਂ ਪਹਿਲਾਂ 1 ਜੂਨ 2020 ਨੂੰ ਸੋਨਾ 46 ਹਜ਼ਾਰ 'ਤੇ ਸੀ।

ਜਾਣੋ ਸੋਨੇ ਦੀਆਂ ਕੀਮਤਾਂ
ਸੋਨੇ ਦੀਆਂ ਕੀਮਤਾਂ ਸਿਰਫ 20 ਦਿਨਾਂ 'ਚ 3292 ਰੁਪਏ ਪ੍ਰਤੀ 10 ਗ੍ਰਾਮ ਘਟੀਆਂ ਹਨ। ਚਾਂਦੀ 7594 ਰੁਪਏ ਪ੍ਰਤੀ ਕਿੱਲੋ ਸਸਤੀ ਹੋ ਗਈ ਹੈ। 7 ਅਗਸਤ 2020 ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਸਭ ਤੋਂ ਵੱਧ ਸੀ।

ਉਸ ਵੇਲੇ ਸੋਨੇ ਦੀ ਕੀਮਤ 56254 ਰੁਪਏ ਦੀ ਉਚਾਈ 'ਤੇ ਪਹੁੰਚ ਗਈ ਸੀ। ਹਾਲਾਂਕਿ, ਪਿਛਲੇ ਹਫਤੇ 12 ਫਰਵਰੀ 2021 ਨੂੰ ਸੋਨੇ ਦਾ ਕਾਰੋਬਾਰ ਸ਼ਾਮ ਨੂੰ ਬੰਦ ਹੋਇਆ ਸੀ। ਸਵੇਰੇ 47428 ਰੁਪਏ 'ਤੇ ਖੁੱਲ੍ਹਿਆ ਤੇ 47386 ਰੁਪਏ 'ਤੇ ਬੰਦ ਹੋਇਆ। ਸੋਨਾ 12 ਫਰਵਰੀ ਨੂੰ 142 ਰੁਪਏ ਸਸਤਾ ਹੋਇਆ ਸੀ। 19 ਫਰਵਰੀ ਨੂੰ ਸੋਨੇ ਦੀ ਕੀਮਤ 46101 ਰੁਪਏ ਪ੍ਰਤੀ 10 ਗ੍ਰਾਮ ਸੀ। ਇੱਕ ਹਫ਼ਤੇ ਵਿੱਚ 1285 ਰੁਪਏ ਦੀ ਗਿਰਾਵਟ ਆਈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2021-22 ਲਈ ਪੇਸ਼ ਕੀਤੇ ਗਏ ਬਜਟ ਵਿੱਚ ਸੋਨੇ ਅਤੇ ਚਾਂਦੀ ਦੀ ਦਰਾਮਦ ਡਿਊਟੀ ਵਿੱਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਸੋਨੇ ਅਤੇ ਚਾਂਦੀ 'ਤੇ ਦਰਾਮਦ  ਫੀਸ ਵਿਚ 5% ਕਮੀ ਹੈ। ਇਸ ਵੇਲੇ ਸੋਨੇ ਅਤੇ ਚਾਂਦੀ 'ਤੇ 12.5% ​​ਆਯਾਤ ਫੀਸ ਅਦਾ ਕਰਨੀ ਪੈਂਦੀ ਹੈ। ਸਿਰਫ 5.5% ਘਟਾਉਣ ਤੋਂ ਬਾਅਦ ਸਿਰਫ 7.5%  ਦਰਾਮਦ  ਫੀਸ ਦਾ ਭੁਗਤਾਨ ਕਰਨਾ ਪਏਗਾ। ਇਸ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਘਟ ਰਹੀਆਂ ਹਨ।