ਸੈਂਸੈਕਸ 139 ਅੰਕ ਵਧਿਆ, ਨਿਫ਼ਟੀ 10150 'ਤੇ ਬੰਦ
ਲਗਾਤਾਰ ਦੂਜੇ ਟਰੇਡਿੰਗ ਸੈਸ਼ਨ 'ਚ ਘਰੇਲੂ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ। ਫੈਡਰਲ ਰਿਜ਼ਰਵ ਦੀ ਬੈਠਕ ਦੇ ਆਉਟਕਮ ਦੇ ਪਹਿਲੇ ਹੈਵੀਵੇਟ ਐਚਡੀਐਫਸੀ ਬੈਂਕ..
ਨਵੀਂ ਦਿੱਲੀ: ਲਗਾਤਾਰ ਦੂਜੇ ਟਰੇਡਿੰਗ ਸੈਸ਼ਨ 'ਚ ਘਰੇਲੂ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ। ਫੈਡਰਲ ਰਿਜ਼ਰਵ ਦੀ ਬੈਠਕ ਦੇ ਆਉਟਕਮ ਦੇ ਪਹਿਲੇ ਹੈਵੀਵੇਟ ਐਚਡੀਐਫਸੀ ਬੈਂਕ, ਓਐਨਜੀਸੀ, ਐਚਡੀਐਫ਼ਸੀ, ਮਾਰੂਤੀ, ਰਿਲਾਇੰਸ ਇੰਡਸਟਰੀਜ਼ ਅਤੇ ਇਨਫ਼ੋਸਿਸ 'ਚ ਵਾਧੇ ਨਾਲ ਸੈਂਸੈਕਸ 139 ਅੰਕ ਵਧ ਕੇ 33,136 ਦੇ ਪੱਧਰ 'ਤੇ ਬੰਦ ਹੋਇਆ। ਉਥੇ ਹੀ ਨਿਫ਼ਟੀ 31 ਅੰਕ ਦੀ ਵਾਧੇ ਨਾਲ 10,155 ਅੰਕ 'ਤੇ ਬੰਦ ਹੋਇਆ। ਅਜੋਕੇ ਕੰਮ-ਕਾਜ 'ਚ ਬੈਂਕ, ਐਫ਼ਐਮਸੀਜੀ ਅਤੇ ਰਿਐਲਟੀ ਇੰਡੈਕਸ 'ਚ ਤੇਜ਼ੀ ਰਹੀ ਜਦਕਿ ਮੈਟਲ, ਫ਼ਾਰਮਾ ਅਤੇ ਆਟੋ ਗਿਰਾਵਟ ਦੇ ਨਾਲ ਬੰਦ ਹੋਏ।
ਇਸ ਤੋਂ ਪਹਿਲਾਂ ਗਲੋਬਲ ਮਾਰਕੀਟ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਨਾਲ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ। ਸ਼ੁਰੂਆਤੀ ਕੰਮ-ਕਾਜ 'ਚ ਚਾਰੇ ਪਾਸੇ ਖ਼ਰੀਦਦਾਰੀ ਨਾਲ ਸੈਂਸੈਕਸ 'ਚ 350 ਅੰਕਾਂ ਦਾ ਜ਼ਿਆਦਾ ਦਾ ਉਛਾਲ ਆਇਆ। ਉਥੇ ਹੀ ਨਿਫ਼ਟੀ 10200 ਦੇ ਪਾਰ ਨਿਕਲ ਗਿਆ। ਅਜੋਕੇ ਕੰਮ-ਕਾਜ 'ਚ ਸੈਂਸੈਕਸ ਨੇ 33354.93 ਦਾ ਹਾਈ ਅੰਕ ਬਣਾਇਆ ਤਾਂ ਨਿਫ਼ਟੀ ਨੇ 10,227.30 ਤਕ ਦਸਤਕ ਦੀ ਦਿਤੀ। ਹਾਲਾਂਕਿ ਦਿਨ ਦੇ ਊਪਰੀ ਸਤਰਾਂ 'ਤੇ ਬਾਜ਼ਾਰ ਟਿਕ ਪਾਉਣ 'ਚ ਕਾਮਯਾਬ ਰਿਹਾ। ਅੰਤ 'ਚ ਨਿਫ਼ਟੀ 10,150 ਦੇ ਉੱਤੇ ਬੰਦ ਹੋਇਆ ਜਦਕਿ ਸੈਂਸੈਕਸ 33,150 ਦੇ ਕਰੀਬ ਬੰਦ ਹੋਇਆ।
ਬੁੱਧਵਾਰ ਦੇ ਕੰਮ-ਕਾਜ 'ਚ ਲਾਰਜਕੈਪ ਦੇ ਨਾਲ ਮਿਡਕੈਪ ਅਤੇ ਸਮਾਲਕੈਪ ਸਟਾਕਸ 'ਚ ਚੰਗੀ ਖ਼ਰੀਦਦਾਰੀ ਦੇਖਣ ਨੂੰ ਮਿਲੀ। ਬੀਐਸਈ ਦਾ ਮਿਡਕੈਪ ਇੰਡੈਕਸ 0.22 ਫ਼ੀ ਸਦੀ ਵਧ ਕੇ 16032 ਦੇ ਪੱਧਰ 'ਤੇ ਬੰਦ ਹੋਇਆ। ਬੀਐਸਈ ਦੇ ਸਮਾਲਕੈਪ ਇੰਡੈਕਸ 'ਚ 0.31 ਫ਼ੀ ਸਦੀ ਦੀ ਤੇਜ਼ੀ ਆਈ।
ਮਿਡਕੈਪ ਸਟਾਕਸ 'ਚ ਆਰਕਾਮ, ਵਕਰਾਂਗੀ, ਓਬੇਰਾਏ ਰਿਐਲਟੀ, ਪੀਐਨਬੀ ਹਾਉਸਿੰਗ, ਆਈਡੀਬੀਆਈ, ਕਰੰਪਟਨ, ਬੈਂਕ ਆਫ਼ ਇੰਡੀਆ, ਐਮਐਂਡਐਮ ਫਾਇਨੈਂਸ, ਐਕਸਾਇਡ ਇੰਡਸਟਰੀਜ਼, ਘਰ ਫਾਇਨੈਂਸ, ਆਈਜੀਐਲ, ਸ਼ਰੀਰਾਮ ਟਰਾਂਸਪੋਰਟ ਫਾਇਨੈਂਸ 1.99-8.86 ਫ਼ੀ ਸਦੀ ਤਕ ਵਧੇ।