GST ਰਿਟਰਨ ਭਰਨ ਲਈ ਹੁਣ ਇਕ ਪੰਨੇ ਦਾ ਫ਼ਾਰਮ, 6 ਮਹੀਨੇ 'ਚ ਹੋਵੇਗਾ ਲਾਗੂ
ਕੇਂਦਰ ਸਰਕਾਰ ਛੇਤੀ ਹੀ GST ਨਾਲ ਜੁਡ਼ੇ ਕਾਰੋਬਾਰੀਆਂ ਨੂੰ ਇਕ ਵੱਡੀ ਸੁਗਾਤ ਦੇਣ ਜਾ ਰਹੀ ਹੈ। ਸਰਕਾਰ ਜੀਐਸਟੀ ਤਹਿਤ ਰਿਟਰਨ ਫ਼ਾਈਲ ਕਰਨ ਲਈ ਇਕ ਪੰਨੇ ਦਾ ਫ਼ਾਰਮ...
ਨਾਗਪੁਰ: ਕੇਂਦਰ ਸਰਕਾਰ ਛੇਤੀ ਹੀ GST ਨਾਲ ਜੁਡ਼ੇ ਕਾਰੋਬਾਰੀਆਂ ਨੂੰ ਇਕ ਵੱਡੀ ਸੁਗਾਤ ਦੇਣ ਜਾ ਰਹੀ ਹੈ। ਸਰਕਾਰ ਜੀਐਸਟੀ ਤਹਿਤ ਰਿਟਰਨ ਫ਼ਾਈਲ ਕਰਨ ਲਈ ਇਕ ਪੰਨੇ ਦਾ ਫ਼ਾਰਮ ਉਪਲਬਧ ਕਰਾਵੇਗੀ। ਇਹ ਜਾਣਕਾਰੀ ਕੇਂਦਰੀ ਵਿੱਤ ਸਕੱਤਰ ਹਸਮੁਖ ਅਢਿਆ ਨੇ ਸ਼ੁਕਰਵਾਰ ਨੂੰ ਦਿਤੀ।
ਉਹਨਾਂ ਕਿਹਾ ਕਿ ਇਹ ਅਗਲੇ ਤਿੰਨ ਤੋਂ ਛੇ ਮਹੀਨੇ ਅੰਦਰ ਨਵਾਂ ਨਿਯਮ ਲਾਗੂ ਹੋ ਜਾਵੇਗਾ। ਇਸ ਨਾਲ ਕਾਰੋਬਾਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਗੁਜ਼ਰੇ 17 ਅਪ੍ਰੈਲ ਨੂੰ ਜੀਐਸਟੀ ਮੰਤਰੀਆਂ ਦੇ ਪੈਨਲ ਨੇ ਇਸ ਸਬੰਧ 'ਚ ਫ਼ੈਸਲਾ ਲਿਆ ਸੀ।
GST - 1 ਅਤੇ GST - 3b 'ਚ ਲੀਕੇਜ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਅਢਿਆ ਨੇ ਦਸਿਆ ਕਿ ਅਸੀਂ GST - 1 ਅਤੇ GST - 3b ਦੀ ਚੈਕਿੰਗ ਕਰ ਰਹੇ ਹਾਂ। ਲੀਕੇਜ ਹੈ ਅਤੇ ਅਸੀਂ ਇਸ ਨੂੰ ਰੋਕਾਂਗੇ। ਅਗਲੇ 3 ਤੋਂ 6 ਮਹੀਨਿਆਂ ਦੇ ਅੰਦਰ ਇਕ ਨਵਾਂ ਸਿਸਟਮ ਹੋਵੇਗਾ, ਜਿਸ ਤੋਂ ਬਾਅਦ ਸਾਰੇ ਹਾਲਾਤ ਠੀਕ ਹੋ ਜਾਣਗੇ।
ਸਰਲ ਕੀਤਾ 3ਬੀ ਫ਼ਾਰਮ
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜੀਐਸਟੀ ਰਿਰਟਨ ਦੇ ਫ਼ਾਰਮ 3ਬੀ ਹੁਣ ਕਾਫ਼ੀ ਅਸਾਨ ਕਰ ਦਿਤਾ ਸੀ। ਜੀਐਸਟੀ ਨੈੱਟਵਰਕ ਨੇ ਫ਼ਾਰਮ 3ਬੀ 'ਚ ਕਈ ਜ਼ਰੂਰੀ ਬਦਲਾਅ ਕੀਤੇ ਹਨ, ਜਿਸ ਤੋਂ ਬਾਅਦ ਕਾਰੋਬਾਰੀਆਂ ਨੂੰ ਰਿਟਰਨ ਭਰਨ 'ਚ ਬਹੁਤ ਅਸਾਨੀ ਹੋ ਜਾਵੇਗੀ।
ਪਹਿਲਾਂ ਕਾਰੋਬਾਰੀਆਂ ਨੂੰ ਅਪਣੀ ਟੈਕਸ ਦੀ ਦੇਣਦਾਰੀ ਦਾ ਪਤਾ ਕਰਨ ਲਈ ਰਿਟਰਨ ਨੂੰ ਦਾਖ਼ਲ ਕਰਨੀ ਪੈਂਦੀ ਸੀ, ਜਿਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾ ਸਕਦਾ ਸੀ ਪਰ ਹੁਣ ਟੈਕਸ ਦੇਣਦਾਰੀ ਦਾ ਪਤਾ ਰਿਟਰਨ ਦਾਖ਼ਲ ਕਰਨ ਤੋਂ ਪਹਿਲਾਂ ਹੀ ਪਤਾ ਚਲ ਜਾਵੇਗਾ।