ਇਕੋ ਜਿਹੇ ਮਾਨਸੂਨ ਨਾਲ ਸ਼ੇਅਰ ਬਾਜ਼ਾਰ ਹੋਇਆ ਵਧੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬੀਤੇ ਹਫ਼ਤੇ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦਾ ਰੁਖ਼ ਰਿਹਾ, ਜਿਸ 'ਚ ਭਾਰਤੀ ਮੌਸਮ ਵਿਭਾਗ (ਆਈਐਮਡੀ) ਦੁਆਰਾ ਇਸ ਸਾਲ ਇਕੋ ਜਿਹੇ ਮਾਨਸੂਨ ਦਾ ਅੰਦਾਜ਼ਾ ਲਗਾਉਣ ਦਾ ਮੁੱਖ...

Share Market

ਨਵੀਂ ਦਿੱਲੀ : ਬੀਤੇ ਹਫ਼ਤੇ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦਾ ਰੁਖ਼ ਰਿਹਾ, ਜਿਸ 'ਚ ਭਾਰਤੀ ਮੌਸਮ ਵਿਭਾਗ (ਆਈਐਮਡੀ) ਦੁਆਰਾ ਇਸ ਸਾਲ ਇਕੋ ਜਿਹੇ ਮਾਨਸੂਨ ਦਾ ਅੰਦਾਜ਼ਾ ਲਗਾਉਣ ਦਾ ਮੁੱਖ ਯੋਗਦਾਨ ਰਿਹਾ। ਨਾਲ ਹੀ ਮਾਰਚ 'ਚ ਖਾਣ ਵਾਲਿਆਂ ਕੀਮਤਾਂ 'ਚ ਨਰਮਾਈ ਕਾਰਨ ਥੋਕ ਮੁੱਲ ਸੂਚਕਾਂਕ (ਡਬਲਿਊਪੀਆਈ) ਅਧਾਰਤ ਮਹਿੰਗਾਈ 'ਚ ਵੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 2.47 ਫ਼ੀ ਸਦੀ ਰਹੀ। ਇਸ ਤੋਂ ਵੀ ਨਿਵੇਸ਼ਕਾਂ ਦੇ ਹੌਸਲੇ ਬੁਲੰਦ ਹੋਏ ਹਨ। 

ਬੀਤੇ ਹਫ਼ਤੇ ਹਫ਼ਤਾਵਾਰ ਅਧਾਰ 'ਤੇ ਸੈਂਸੈਕਸ 222.93 ਅੰਕਾਂ ਜਾਂ 0.65 ਫ਼ੀ ਸਦੀ ਤੇਜ਼ੀ ਨਾਲ 34,415.58 'ਤੇ ਬੰਦ ਹੋਇਆ, ਜਦਕਿ ਨਿਫ਼ਟੀ 83.45 ਅੰਕਾਂ ਜਾਂ 0.80 ਫ਼ੀ ਸਦੀ ਤੇਜ਼ੀ ਨਾਲ 10,564.05 'ਤੇ ਬੰਦ ਹੋਇਆ। ਬੀਐਸਈ ਦਾ ਮਿਡਕੈਪ ਇਨਡੈਕਸ 121.18 ਅੰਕਾਂ ਜਾਂ 0.73 ਫ਼ੀ ਸਦੀ ਤੇਜ਼ੀ ਨਾਲ 16,798.94 'ਤੇ ਅਤੇ ਸਮਾਲਕੈਪ ਇਨਡੈਕਸ 196.04 ਅੰਕਾਂ ਜਾਂ 1.09 ਫ਼ੀ ਸਦੀ ਤੇਜ਼ੀ ਨਾਲ 18,178.03 'ਤੇ ਬੰਦ ਹੋਇਆ।  

ਸੋਮਵਾਰ ਨੂੰ ਸ਼ੇਅਰ ਬਾਜ਼ਾਰਾਂ ਦੀ ਵਧੀਆ ਸ਼ੁਰੂਆਤ ਹੋਈ। ਸੈਂਸੈਕਸ 112.78 ਅੰਕਾਂ ਜਾਂ 0.33 ਫ਼ੀ ਸਦੀ ਤੇਜ਼ੀ ਨਾਲ 34,305.43 'ਤੇ ਅਤੇ ਨਿਫ਼ਟੀ 47.75 ਅੰਕਾਂ ਜਾਂ 0.46 ਫ਼ੀ ਸਦੀ ਤੇਜ਼ੀ ਨਾਲ 10,528.35 'ਤੇ ਬੰਦ ਹੋਇਆ। ਮੰਗਲਵਾਰ ਨੂੰ ਸੈਂਸੈਕਸ 89.63 ਅੰਕਾਂ ਜਾਂ 0.26 ਫ਼ੀ ਸਦੀ ਤੇਜ਼ੀ ਨਾਲ 34,395.06 'ਤੇ ਬੰਦ ਹੋਇਆ, ਜਦਕਿ ਨਿਫ਼ਟੀ 20.35 ਅੰਕਾਂ ਜਾਂ 0.19 ਫ਼ੀ ਸਦੀ ਤੇਜ਼ੀ ਨਾਲ 10,548.70 'ਤੇ ਬੰਦ ਹੋਇਆ।