ਇਸ ਬੈਂਕ ਦੀ ਚੈੱਕ ਬੁੱਕ ਦਾ ਜ਼ਿਆਦਾ ਇਸਤੇਮਾਲ ਹੁਣ ਪਵੇਗਾ ਮਹਿੰਗਾ , ਜਾਣੋ ਕੀ ਬਦਲ ਗਏ ਨਿਯਮ

ਏਜੰਸੀ

ਖ਼ਬਰਾਂ, ਵਪਾਰ

ICICI ਬੈਂਕ ਅਤੇ ਯੈੱਸ ਬੈਂਕ ਨੇ ਬਦਲੇ ਸੇਵਿੰਗ ਅਕਾਊਂਟ ਨਾਲ ਜੁੜੇ ਨਿਯਮ, ਹੁਣ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ ਜੇਬ

Yes bank and icici bank

Yes Bank and ICICI Bank Changed Rules : ਯੈੱਸ ਬੈਂਕ ਅਤੇ ਆਈਸੀਆਈਸੀਆਈ ਬੈਂਕ ਨੇ ਸੇਵਿੰਗ ਅਕਾਊਂਟ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਹ ਨਿਯਮ ਸਰਵਿਸ ਚਾਰਜ ਨਾਲ ਜੁੜੇ ਹਨ। ਇਸ ਤੋਂ ਇਲਾਵਾ ਕੁਝ ਕਿਸਮ ਦੇ ਬੈਂਕ ਖਾਤੇ ਵੀ ਬੰਦ ਕਰ ਦਿੱਤੇ ਜਾਣਗੇ। ICICI ਬੈਂਕ ਨੇ ਚੈੱਕ ਬੁੱਕ ਦਾ ਇਸਤੇਮਾਲ ਮਹਿੰਗਾ ਕਰ ਦਿੱਤਾ ਹੈ। ਇਹ ਬਦਲੇ ਹੋਏ ਨਿਯਮ 1 ਮਈ ਤੋਂ ਲਾਗੂ ਹੋਣਗੇ। ਜੇਕਰ ਤੁਹਾਡਾ ਇਨ੍ਹਾਂ ਦੋਵਾਂ ਬੈਂਕਾਂ ਜਾਂ ਕਿਸੇ ਇੱਕ ਬੈਂਕ ਵਿੱਚ ਖਾਤਾ ਹੈ ਤਾਂ ਬਦਲੇ ਹੋਏ ਨਿਯਮਾਂ ਨੂੰ ਜ਼ਰੂਰ ਜਾਣੋ।

ਯੈੱਸ ਬੈਂਕ ਨੇ ਕੀਤੇ ਇਹ ਬਦਲਾਅ 


Saving Exclusive , Yes Saving Select ਸਮੇਤ ਕੁਝ ਖਾਤੇ ਬੰਦ ਕਰ ਦਿੱਤੇ ਜਾਣਗੇ।
Saving Account Pro 'ਚ ਘੱਟੋ-ਘੱਟ ਬੈਲੇਂਸ 10,000 ਰੁਪਏ ਹੋਵੇਗਾ। ਨਾਲ ਹੀ, ਚਾਰਜ ਦੀ ਅਧਿਕਤਮ ਸੀਮਾ ਵਧਾ ਕੇ 750 ਰੁਪਏ ਕਰ ਦਿੱਤੀ ਗਈ ਹੈ।
Saving Account Pro Plus, Yes Essence Saving Account ਅਤੇ Yes Respect Saving Account ਵਿੱਚ ਮਿਨੀਮਮ  ਬੈਲੇਂਸ 25 ਹਜ਼ਾਰ ਰੁਪਏ ਰੱਖਣਾ ਹੋਵੇਗਾ। ਇਨ੍ਹਾਂ ਖਾਤਿਆਂ ਵਿੱਚ ਚਾਰਜ ਦੀ ਅਧਿਕਤਮ ਸੀਮਾ ਵੀ ਵਧਾ ਕੇ 750 ਰੁਪਏ ਕਰ ਦਿੱਤੀ ਗਈ ਹੈ।
Saving Account Pro Max ਮਿਨੀਮਮ ਬੈਲੇਂਸ 50 ਹਜ਼ਾਰ ਰੁਪਏ ਰੱਖਣਾ ਹੋਵੇਗਾ। ਇਸ ਵਿੱਚ ਚਾਰਜ ਦੀ ਅਧਿਕਤਮ ਸੀਮਾ ਵਧਾ ਕੇ 1,000 ਰੁਪਏ ਕਰ ਦਿੱਤੀ ਗਈ ਹੈ।

 

ICICI ਬੈਂਕ ਨੇ ਕੀਤੇ ਇਹ ਬਦਲਾਅ 

ਬੈਂਕ ਨੇ Advantage Woman Savings Account, Privilege Accounts, Asset Linked Saving Account, Aura Saving Account ਆਦਿ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।


ਡੈਬਿਟ ਕਾਰਡ ਦੀ ਸਾਲਾਨਾ ਫੀਸ 200 ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ, ਪੇਂਡੂ ਖੇਤਰਾਂ ਲਈ ਇਹ 99 ਰੁਪਏ ਪ੍ਰਤੀ ਸਾਲ ਹੋਵੇਗਾ।


ਜੇਕਰ ਤੁਸੀਂ IMPS ਰਾਹੀਂ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਟ੍ਰਾਂਜੈਕਸ਼ਨ 2.50 ਰੁਪਏ ਤੋਂ 15 ਰੁਪਏ ਦੇਣੇ ਹੋਣਗੇ।


ਹਾਲਾਂਕਿ, ਜੇਕਰ ਖਾਤਾ ਬੰਦ ਹੈ, ਪਤਾ ਬਦਲ ਗਿਆ ਹੈ ਤਾਂ ਪਤਾ ਅਪਡੇਟ ਕਰਨ ਲਈ ਬ੍ਰਾਂਚ ਵਿੱਚ ਜਾਣ, ਬੈਲੇਂਸ ਜਾਂ ਸਰਟੀਫਿਕੇਟ ਆਦਿ ਲੈਣ ਲਈ ਕੋਈ ਖਰਚਾ ਨਹੀਂ ਲਿਆ ਜਾਵੇਗਾ।

 ਦੁੱਗਣੀ ਮਹਿੰਗੀ ਹੋਈ ਚੈੱਕ ਬੁੱਕ 

1 ਮਈ ਤੋਂ ਸਾਲ ਵਿੱਚ 25 ਪੰਨਿਆਂ ਵਾਲੀ ਚੈੱਕ ਬੁੱਕ ਲਈ ਕੋਈ ਚਾਰਜ ਨਹੀਂ ਲੱਗੇਗਾ ਪਰ ਇਸ ਤੋਂ ਵੱਧ ਪੰਨਿਆਂ ਲਈ ਚਾਰਜ ਲੱਗੇਗਾ। ਇਹ ਚਾਰਜ 4 ਰੁਪਏ ਪ੍ਰਤੀ ਪੰਨਾ ਦੇ ਹਿਸਾਬ ਨਾਲ ਅਦਾ ਕਰਨਾ ਹੋਵੇਗਾ। ਹੁਣ ਤੱਕ ਹਰ ਸਾਲ 10 ਪੰਨਿਆਂ ਦੀਆਂ ਦੋ ਚੈੱਕ ਬੁੱਕ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਵੱਧ ਚੈੱਕ ਬੁੱਕ ਲੈਣ ਲਈ 20 ਰੁਪਏ ਪ੍ਰਤੀ ਚੈੱਕ ਬੁੱਕ ਦੇ ਹਿਸਾਬ ਨਾਲ ਚਾਰਜ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਇਸ 'ਤੇ 18 ਫੀਸਦੀ ਜੀਐਸਟੀ ਵੀ ਅਦਾ ਕਰਨਾ ਹੋਵੇਗਾ। 20 ਰੁਪਏ ਦੀ 10 ਪੰਨਿਆਂ ਦੀ ਚੈੱਕ ਬੁੱਕ ਦਾ ਇੱਕ ਪੇਜ 2 ਰੁਪਏ ਦਾ ਹੋ ਗਿਆ। ਹੁਣ ਤੁਹਾਨੂੰ ਇੱਕ ਪੇਜ ਲਈ 4 ਰੁਪਏ ਦੇਣੇ ਪੈਣਗੇ।

ਹਾਲ ਹੀ ਵਿੱਚ ਜੇਲ੍ਹ ਤੋਂ ਬਾਹਰ ਆਏ ਰਾਣਾ ਕਪੂਰ  


ਯੈੱਸ ਬੈਂਕ ਨੇ ਨਿਯਮ ਅਜਿਹੇ ਸਮੇਂ 'ਚ ਬਦਲੇ ਹਨ ਜਦੋਂ ਯੈੱਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਦੋ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਜੇਲ ਤੋਂ ਬਾਹਰ ਆਏ ਹਨ। ਉਹ 4 ਸਾਲਾਂ ਤੋਂ ਜੇਲ੍ਹ ਵਿੱਚ ਸੀ। ਉਸ 'ਤੇ ਇਕ ਕੰਪਨੀ ਤੋਂ ਗਲਤ ਤਰੀਕੇ ਨਾਲ 400 ਕਰੋੜ ਰੁਪਏ ਦਾ ਕਰਜ਼ਾ ਲੈਣ ਦਾ ਦੋਸ਼ ਹੈ। ਕਪੂਰ ਨੂੰ ਪਹਿਲੀ ਵਾਰ ਮਾਰਚ 2020 ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ ਕੀਤਾ ਸੀ। ਈਡੀ ਅਤੇ ਸੀਬੀਆਈ ਨੇ ਯੈੱਸ ਬੈਂਕ ਵਿੱਚ ਕਥਿਤ ਧੋਖਾਧੜੀ ਦੇ ਦੋਸ਼ ਵਿੱਚ ਰਾਣਾ ਖ਼ਿਲਾਫ਼ ਕੁੱਲ ਅੱਠ ਕੇਸ ਦਰਜ ਕੀਤੇ ਹਨ। ਉਹ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ਵਿੱਚ ਬੰਦ ਸੀ।