ਰੇਲਵੇ ਅਗਸਤ 'ਚ ਲਿਆ ਰਿਹੈ ਇਹ ਨਵੀਂ ਸੁਵਿਧਾ, ਹੁਣ ਪੇਮੈਂਟ ਕਰਨਾ ਹੋਵੇਗਾ ਆਸਾਨ
ਮੌਜੂਦਾ ਸਮੇਂ 'ਚ ਆਈ ਆਰ ਸੀ ਟੀ ਸੀ IRCTC ਐਸ ਬੀ ਆਈ ਕਾਰਡ ਵੀ ਉਪਲੱਬਧ ਕਰਦਾ ਹੈ।
ਭਾਰਤੀ ਰੇਲਵੇ ਲਗਾਤਾਰ ਰੇਲ ਨਾਲ ਸਫ਼ਰ ਨੂੰ ਆਸਾਨ ਬਣਾਉਣ 'ਚ ਜੁਟਿਆ ਹੋਇਆ ਹੈ। ਇਸ ਦੇ ਲਈ ਰੇਲਵੇ ਨੇ ਪਿਛਲੇ ਦਿਨੀ ਦੋ ਐਪ ਵੀ ਲਾਂਚ ਕੀਤੇ ਸਨ । ਐਪ ਲਾਂਚ ਕਰਨ ਤੋਂ ਬਾਅਦ ਰੇਲਵੇ ਇਕ ਹੋਰ ਨਵੀਂ ਸਹੂਲਤ ਯਾਤਰੀਆਂ ਵਾਸਤੇ ਲਿਆ ਰਿਹਾ ਹੈ। ਅਗਸਤ ਤੋਂ ਤੁਹਾਨੂੰ IRCTC ਉਤੇ ਟਿਕਟ ਬੁੱਕ ਕਰਨ ਲਈ ਕਿਸੇ ਹੋਰ ਬੈਂਕ ਕਾਰਡ ਅਤੇ ਕੈਸ਼ ਵਾਲੇਟ ਦੀ ਜ਼ਰੂਰਤ ਨਹੀਂ ਪਵੇਗੀ , ਕਿਉਂਕਿ ਹੁਣ ਰੇਲਵੇ ਆਪਣੇ ਆਪ ਦਾ ਪੇਮੇਂਟ ਐਗਰੀਗੇਟਰ ਲਿਆਉਣ ਜਾ ਰਿਹਾ ਹੈ।
IRCTC ਨੇ ਇੱਕ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿਤੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਆਪ ਦਾ ਪੇਮੇਂਟ ਐਗਰੀਗੇਟਰ IRCTC - iPay ਲਾਂਚ ਕਰਨ ਵਾਲਾ ਹੈ। ਟਵੀਟ ਦੇ ਮੁਤਾਬਕ ਇਹ ਸਹੂਲਤ 18 ਅਗਸਤ ਤੋਂ irctc . co . in ਉਤੇ ਮਿਲਣੀ ਸ਼ੁਰੂ ਹੋ ਜਾਵੇਗੀ।
ਇਸ ਸਹੂਲਤ ਦੇ ਸ਼ੁਰੂ ਹੋ ਜਾਣ ਨਾਲ ਯਾਤਰੀਆਂ ਨੂੰ ਇਹ ਫਾਇਦਾ ਹੋਵੇਗਾ ਕਿ ਉਨ੍ਹਾਂ ਨੂੰ ਵੱਖ - ਵੱਖ ਬੈਂਕ ਕਾਰਡ ਅਤੇ ਕੈਸ਼ ਵਾਲੇਟ ਨਾਲ ਭੁਗਤਾਨ ਕਰਨ ਦੀ ਮੁਸ਼ਕਲ ਤੋਂ ਛੁਟਕਾਰਾ ਮਿਲੇਗਾ। ਯਾਤਰੀ ਸਿੱਧੇ ਆਈ ਆਰ ਸੀ ਟੀ ਸੀ ਦੇ ਪੇਮੈਂਟ ਐਗਰੀਗੇਟਰ ਦੇ ਜ਼ਰੀਏ ਟਿਕਟ ਬੁੱਕ ਕਰਦੇ ਵਕਤ ਭੁਗਤਾਨ ਕਰ ਸਕਣਗੇ।
ਰੇਲਵੇ ਨੇ ਆਪਣੇ ਟਵੀਟ ਵਿਚ ਦਸਿਆ ਕਿ ਪੇਮੈਂਟ ਐਗਰੀਗੇਟਰ ਸ਼ੁਰੂ ਕਰਨ ਲਈ ਉਸ ਨੂੰ PCI - DSS ( ਪੇਮੈਂਟ ਕਾਰਡ ਇੰਡਸਟਰੀ ਡਾਟਾ ਸਿਕਉਰਿਟੀ ਸਟੈਂਡਰਡ ) ਸਰਟੀਫਿਕੇਟ ਮਿਲ ਗਿਆ ਹੈ। ਟਵੀਟ ਵਿਚ ਦੱਸਿਆ ਗਿਆ ਹੈ ਕਿ IRCTC iPay ਵਿਚ ਕਰੇਡਿਟ ਕਾਰਡ , ਡੇਬਿਟ ਕਾਰਡ , ਅੰਤਰਰਾਸ਼ਟਰੀ ਕਾਰਡ , ਆਟੋ ਡੇਬਿਟ ਅਤੇ ਯੂਪੀਆਈ ਅਤੇ ਵਾਲੇਟਸ ਨਾਲ ਭੁਗਤਾਨ ਕਰਨ ਦੀ ਸੁਵਿਧਾ ਮਿਲੇਗੀ।
ਮੌਜੂਦਾ ਸਮੇਂ 'ਚ ਆਈ ਆਰ ਸੀ ਟੀ ਸੀ IRCTC ਐਸ ਬੀ ਆਈ ਕਾਰਡ ਵੀ ਉਪਲੱਬਧ ਕਰਦਾ ਹੈ। ਇਸ ਕਾਰਡ ਦੇ ਜ਼ਰੀਏ ਭੁਗਤਾਨ ਕਰਨ ਉੱਤੇ ਗਾਹਕਾਂ ਨੂੰ 10 ਫੀ ਸਦੀ ਤੱਕ ਕੈਸ਼ਬੈਕ ਮਿਲਦਾ ਹੈ।
ਇਸ ਤੋਂ ਇਲਾਵਾ ਐਸਬੀਆਈ ਪਲੈਟੀਨਮ ਡੈਬਿਟ ਕਾਰਡ ਦੇ ਜ਼ਰੀਏ ਤੁਸੀ ਗੈਰ - ਬਾਲਣ ਖਰੀਦਾਰੀ ਉਤੇ ਰਿਵਾਰਡ ਪਵਾਇੰਟਸ ਵੀ ਹਾਸਲ ਕਰ ਸਕਦੇ ਹੋ। ਇਸ ਰਿਵਾਰਡ ਪਵਾਇੰਟਸ ਦੇ ਇਸਤੇਮਾਲ ਤੋਂ ਬਾਅਦ 'ਚ ਆਈ ਆਰ ਸੀ ਟੀ ਸੀ ਉਤੇ ਟਿਕਟ ਬੁੱਕ ਕਰਨ ਲਈ ਕੀਤਾ ਜਾ ਸਕਦਾ ਹੈ।