ਸੋਨੇ ਦੀ ਕੀਮਤ ’ਚ 800 ਰੁਪਏ ਅਤੇ ਚਾਂਦੀ ’ਚ 1400 ਰੁਪਏ ਦਾ ਉਛਾਲ 

ਏਜੰਸੀ

ਖ਼ਬਰਾਂ, ਵਪਾਰ

ਚਾਂਦੀ ਦੀ ਕੀਮਤ ਵੀ ਲਗਾਤਾਰ ਚੌਥੇ ਦਿਨ 1,400 ਰੁਪਏ ਦੀ ਤੇਜ਼ੀ ਨਾਲ 93,700 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ

Gold

ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ ਵਾਧੇ ਦੇ ਵਿਚਕਾਰ ਸ਼ੁਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 800 ਰੁਪਏ ਦੀ ਤੇਜ਼ੀ ਨਾਲ 73,350 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 72,550 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। 

ਚਾਂਦੀ ਦੀ ਕੀਮਤ ਵੀ ਲਗਾਤਾਰ ਚੌਥੇ ਦਿਨ 1,400 ਰੁਪਏ ਦੀ ਤੇਜ਼ੀ ਨਾਲ 93,700 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਇਹ 92,300 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। 

ਐਚ.ਡੀ.ਐਫ.ਸੀ. ਸਕਿਓਰਿਟੀਜ਼ ਰੀਸਰਚ ਦੇ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਦਿੱਲੀ ਦੇ ਬਾਜ਼ਾਰਾਂ ’ਚ ਸਪਾਟ ਸੋਨੇ ਦੀ ਕੀਮਤ 73,350 ਰੁਪਏ ਪ੍ਰਤੀ 10 ਗ੍ਰਾਮ ’ਤੇ ਸੀ। ਇਹ ਪਿਛਲੇ ਬੰਦ ਮੁੱਲ ਨਾਲੋਂ 800 ਰੁਪਏ ਵੱਧ ਹੈ।’’  ਕੌਮਾਂਤਰੀ ਕਮੋਡਿਟੀ ਬਾਜ਼ਾਰ ’ਚ ਸਪਾਟ ਸੋਨਾ 28 ਡਾਲਰ ਦੀ ਤੇਜ਼ੀ ਨਾਲ 2,360 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ। 

ਗਾਂਧੀ ਨੇ ਕਿਹਾ ਕਿ ਸ਼ੁਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦਾ ਕਾਰਨ ਅਮਰੀਕਾ ਵਿਚ ਕਮਜ਼ੋਰ ਮੈਕਰੋ-ਆਰਥਕ ਅੰਕੜੇ ਹਨ। ਇਸ ਨਾਲ ਸੰਭਾਵਨਾ ਵਧ ਗਈ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਸਾਲ 2024 ’ਚ ਘੱਟੋ-ਘੱਟ ਦੋ ਵਾਰ ਵਿਆਜ ਦਰ ’ਚ ਕਟੌਤੀ ਕਰੇਗਾ। ਚਾਂਦੀ ਵੀ 30.40 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ। ਵੀਰਵਾਰ ਨੂੰ ਸੋਨਾ 30.15 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਇਆ ਸੀ।