ਪਤੰਜਲੀ ਨੇ ਵੀ ਅਪਣੇ ਉਤਪਾਦਾਂ ਦੀਆਂ ਕੀਮਤਾਂ ’ਚ ਕੀਤੀ ਕਟੌਤੀ
ਸੋਇਆ ਵੜੀਆਂ 20 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀਆਂ ਹੋਣਗੀਆਂ
ਨਵੀਂ ਦਿੱਲੀ: ਪਤੰਜਲੀ ਫੂਡਜ਼ ਲਿਮਟਿਡ ਨੇ ਸੋਮਵਾਰ ਤੋਂ ਨਿਊਟਰੇਲਾ ਸੋਇਆ ਵੜੀਆਂ ਸਮੇਤ ਵੱਖ-ਵੱਖ ਉਤਪਾਦਾਂ ਦੀਆਂ ਪ੍ਰਚੂਨ ਕੀਮਤਾਂ (ਐਮ.ਆਰ.ਪੀ.) ’ਚ ਕਟੌਤੀ ਕੀਤੀ ਹੈ। ਪਤੰਜਲੀ ਫੂਡਜ਼ ਨੇ ਐਤਵਾਰ ਨੂੰ ਇਕ ਬਿਆਨ ਵਿਚ ਜੀ.ਐਸ.ਟੀ. ਨੂੰ ਤਰਕਸੰਗਤ ਬਣਾਉਣ ਦੇ ਅਨੁਸਾਰ ਅਪਣੇ ਉਤਪਾਦਾਂ ਵਿਚ ਵੱਧ ਤੋਂ ਵੱਧ ਪ੍ਰਚੂਨ ਕੀਮਤ (ਐਮ.ਆਰ.ਪੀ.) ਨੂੰ ਘਟਾਉਣ ਦੇ ਫੈਸਲੇ ਦਾ ਐਲਾਨ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਸੋਧੀਆਂ ਹੋਈਆਂ ਕੀਮਤਾਂ ਵਿਚ ਭੋਜਨ ਅਤੇ ਗੈਰ-ਭੋਜਨ ਸ਼੍ਰੇਣੀਆਂ ਦੀ ਪੂਰੀ ਸ਼੍ਰੇਣੀ ਸ਼ਾਮਲ ਹੈ।
ਨਿਊਟਰੇਲਾ ਚੰਕਸ, ਮਿੰਨੀ ਚੰਕਸ ਅਤੇ ਗ੍ਰੈਨਿਊਲਸ (1 ਕਿਲੋਗ੍ਰਾਮ ਦਾ ਪੈਕਟ) ਸੋਮਵਾਰ ਤੋਂ 210 ਰੁਪਏ ਤੋਂ ਵਧ ਕੇ 190 ਰੁਪਏ ਵਿਚ ਵਿਕੇਗਾ। 200 ਗ੍ਰਾਮ ਪੈਕ ’ਚ 3 ਰੁਪਏ ਦੀ ਕਟੌਤੀ ਹੋਵੇਗੀ। ਬਿਸਕੁਟ ਅਤੇ ਕੂਕੀਜ਼ ਸ਼੍ਰੇਣੀ ’ਚ, ਦੁੱਧ ਬਿਸਕੁਟ (35 ਗ੍ਰਾਮ) ਦੀ ਐਮ.ਆਰ.ਪੀ. 5 ਰੁਪਏ ਤੋਂ ਘਟਾ ਕੇ 4.5 ਰੁਪਏ ਕਰ ਦਿਤੀ ਗਈ ਹੈ। ਨੂਡਲਜ਼ ’ਚ ਪਤੰਜਲੀ ਟਵਿਸਟੀ ਟੈਸਟੀ ਨੂਡਲਜ਼ (50 ਗ੍ਰਾਮ) ਦੀ ਕੀਮਤ 10 ਰੁਪਏ ਤੋਂ ਘਟ ਕੇ 9.35 ਰੁਪਏ ਹੋ ਗਈ ਹੈ।
ਪਤੰਜਲੀ ਫੂਡਜ਼ ਨੇ ਦੰਤ ਕਾਂਤੀ ਰੇਂਜ ਦੀਆਂ ਦਰਾਂ ਵੀ ਘਟਾ ਦਿਤੀਆਂ ਹਨ। ਦੰਤ ਕਾਂਤੀ ਕੁਦਰਤੀ ਟੁੱਥਪੇਸਟ 200 ਗ੍ਰਾਮ ਦੀ ਐਮ.ਆਰ.ਪੀ. 120 ਰੁਪਏ ਤੋਂ ਘਟਾ ਕੇ 106 ਰੁਪਏ ਕਰ ਦਿਤੀ ਗਈ ਹੈ। ਕੇਸ਼ ਕਾਂਤੀ ਆਂਵਲਾ ਹੇਅਰ ਆਇਲ (100 ਮਿਲੀਲੀਟਰ) ਦੀ ਪ੍ਰਚੂਨ ਕੀਮਤ ਸੋਮਵਾਰ ਤੋਂ 48 ਰੁਪਏ ਤੋਂ 42 ਰੁਪਏ ਹੋ ਜਾਵੇਗੀ।
ਇਸੇ ਤਰ੍ਹਾਂ ਸਿਹਤ ਅਤੇ ਤੰਦਰੁਸਤੀ ਉਤਪਾਦਾਂ ਵਿਚ ਆਂਵਲਾ ਜੂਸ (1000 ਮਿਲੀਲੀਟਰ) ਸੋਮਵਾਰ ਤੋਂ 150 ਰੁਪਏ ਦੀ ਮੌਜੂਦਾ ਕੀਮਤ ਦੇ ਮੁਕਾਬਲੇ 140 ਰੁਪਏ ਵਿਚ ਵੇਚਿਆ ਜਾਵੇਗਾ। ਵਿਸ਼ੇਸ਼ ਚਯਵਨਪ੍ਰਾਸ਼ ਦੇ 1 ਕਿਲੋ ਦੇ ਪੈਕ ਦੀ ਕੀਮਤ ਸੋਮਵਾਰ ਤੋਂ 337 ਰੁਪਏ ਹੋਵੇਗੀ ਜੋ ਹੁਣ 360 ਰੁਪਏ ਹੈ। ਡੇਅਰੀ ਉਤਪਾਦਾਂ ’ਚ ਪਤੰਜਲੀ ਨੇ ਗਾਂ ਦੇ ਘਿਓ (900 ਮਿਲੀਲੀਟਰ) ਦੀ ਕੀਮਤ 780 ਰੁਪਏ ਤੋਂ ਘਟਾ ਕੇ 732 ਰੁਪਏ ਕਰ ਦਿੱਤੀ ਹੈ।