ਮੋਦੀ ਸਰਕਾਰ ਨੇ ਕੀਤਾ ਕੇਂਦਰੀ ਕਰਮਚਾਰੀਆਂ ਲਈ ਵੱਡਾ ਐਲਾਨ, ਬੋਨਸ ਨੂੰ ਦਿੱਤੀ ਪ੍ਰਵਾਨਗੀ
ਦਸ਼ਹਿਰਾ ਜਾਂ ਦੁਰਗਾ ਪੂਜਾ ਤੋਂ ਪਹਿਲਾਂ ਕੇਂਦਰੀ ਸਰਕਾਰ ਦੇ 30 ਲੱਖ ਕਰਮਚਾਰੀਆਂ ਨੂੰ 3737 ਕਰੋੜ ਰੁਪਏ ਦੇ ਬੋਨਸ ਦੀ ਅਦਾਇਗੀ ਤੁਰੰਤ ਸ਼ੁਰੂ ਹੋ ਜਾਵੇਗੀ।"
ਨਵੀਂ ਦਿੱਲੀ: ਹਰ ਸਾਲ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਦੇ ਮੌਕੇ 'ਤੇ ਬੋਨਸ ਦਿੱਤਾ ਜਾਂਦਾ ਹੈ। ਇਸ ਬੋਨਸ ਦਾ ਹਰ ਕਰਮਚਾਰੀ ਨੂੰ ਇੰਤਜਾਰ ਹੁੰਦਾ ਹੈ। ਹੁਣ ਇਹ ਇੰਤਜਾਰ ਖਤਮ ਜਲਦ ਖਤਮ ਹੋਣ ਵਾਲਾ ਹੈ। ਮੋਦੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਬੋਨਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੇਂਦਰੀ ਕੈਬਨਿਟ ਨੇ ਵਿੱਤੀ ਸਾਲ 2019-20 ਲਈ ਉਤਪਾਦਕਤਾ ਤੇ ਗੈਰ-ਉਤਪਾਦਕਤਾ ਲਿੰਕਡ ਬੋਨਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਦੱਸ ਦੇਈਏ ਕਿ ਸਰਕਾਰ ਦੇ ਇਸ ਐਲਾਨ ਦਾ ਲਾਭ 30 ਲੱਖ 67 ਹਜ਼ਾਰ ਗੈਰ-ਰਾਜਨੀਤਕ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੋਵੇਗਾ। ਡਾਇਰੈਕਟ ਬੇਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਇਨ੍ਹਾਂ ਕਰਮਚਾਰੀਆਂ ਨੂੰ ਤੁਰੰਤ ਬੋਨਸ ਦਿੱਤਾ ਜਾਵੇਗਾ। ਇਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵਿੱਟਰ ਰਾਹੀਂ ਜਾਣਕਾਰੀ ਸਾਂਝਾ ਕੀਤੀ ਹੈ।
ਕੈਬਨਿਟ ਦੇ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, "ਦਸ਼ਹਿਰਾ ਜਾਂ ਦੁਰਗਾ ਪੂਜਾ ਤੋਂ ਪਹਿਲਾਂ ਕੇਂਦਰੀ ਸਰਕਾਰ ਦੇ 30 ਲੱਖ ਕਰਮਚਾਰੀਆਂ ਨੂੰ 3737 ਕਰੋੜ ਰੁਪਏ ਦੇ ਬੋਨਸ ਦੀ ਅਦਾਇਗੀ ਤੁਰੰਤ ਸ਼ੁਰੂ ਹੋ ਜਾਵੇਗੀ।"