Gold Silver Price News: ਆਮ ਆਦਮੀ ਨੂੰ ਫਿਰ ਲੱਗਿਆ ਮਹਿੰਗਾਈ ਦਾ ਝਟਕਾ, ਮੁੜ ਵਧੀਆਂ ਸੋਨੇ ਚਾਂਦੀ ਦੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੀਮਤਾਂ ਹਰ ਰੋਜ਼ ਘਟਦੀਆਂ ਵਧਦੀਆਂ ਰਹਿੰਦੀਆਂ

Gold Silver Price News in punjabi

ਪੰਜਾਬ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਵੀਰਵਾਰ ਨੂੰ ਪੰਜਾਬ 'ਚ 24 ਕੈਰੇਟ ਸੋਨੇ ਦੀ ਕੀਮਤ 78,600 ਰੁਪਏ ਦਰਜ ਕੀਤੀ ਗਈ, ਜਦੋਂ ਕਿ ਪਹਿਲਾਂ ਇਹ 77,800 ਰੁਪਏ ਸੀ।  ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ ਅੱਜ 73,100 ਰੁਪਏ ਹੈ ਜਦੋਂ ਕਿ ਪਹਿਲਾਂ ਇਹ 72,350 ਰੁਪਏ ਸੀ।

ਚਾਂਦੀ ਦੀ ਗੱਲ ਕਰੀਏ ਤਾਂ ਅੱਜ 23 ਕਿਲੋ ਚਾਂਦੀ 76,640 ਦਰਜ ਕੀਤੀ ਗਈ ਜਦੋਂ ਕਿ ਪਹਿਲਾਂ ਇਹ 75,860 ਦਰਜ ਕੀਤੀ ਗਈ ਸੀ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਸੋਨੇ-ਚਾਂਦੀ ਦੇ ਰੇਟ ਕੀ ਹੋਣਗੇ।

ਗੋਲਡਮੈਨ ਸਾਕਸ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਅਤੇ ਵਧਦੇ ਵਪਾਰਕ ਤਣਾਅ ਕਾਰਨ ਸੋਨੇ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਇਸ ਤੋਂ ਇਲਾਵਾ ਅਮਰੀਕੀ ਵਿੱਤੀ ਸਥਿਤੀ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਵੀ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਦੇ ਸਕਦੀਆਂ ਹਨ। ਮੌਜੂਦਾ ਸਮੇਂ 'ਚ ਸੋਨੇ ਦੀ ਕੀਮਤ 2,589 ਡਾਲਰ ਪ੍ਰਤੀ ਔਂਸ ਹੈ, ਜੋ ਪਿਛਲੇ ਮਹੀਨੇ ਦੇ ਮੁਕਾਬਲੇ ਘੱਟ ਹੈ।