ਨੇਪਾਲ 'ਚ 100 ਰੁਪਏ ਤੋਂ ਵੱਧ ਕੀਮਤ ਦੇ ਭਾਰਤੀ ਨੋਟ ਨਹੀਂ ਚੱਲਣਗੇ : ਨੇਪਾਲ ਰਾਸ਼ਟਰੀ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਪਾਲ ਵਿਚ ਹੁਣ 100 ਰੁਪਏ ਤੋਂ ਵੱਧ ਕੀਮਤ ਦੇ ਭਾਰਤੀ ਨੋਟ ਦੀ ਵਰਤੋਂ ਨਹੀਂ ਹੋਵੇਗੀ.......

Nepal National Bank

ਕਾਠਮੰਡੂ  : ਨਪਾਲ ਵਿਚ ਹੁਣ 100 ਰੁਪਏ ਤੋਂ ਵੱਧ ਕੀਮਤ ਦੇ ਭਾਰਤੀ ਨੋਟ ਦੀ ਵਰਤੋਂ ਨਹੀਂ ਹੋਵੇਗੀ। ਨੇਪਾਲ ਦੇ ਕੇਂਦਰੀ ਬੈਂਕ ਨੇ 2000 ਰੁਪਏ, 500 ਰੁਪਏ ਅਤੇ 200 ਰੁਪਏ ਦੇਭਾਰਤੀ ਨੋਟਾਂ 'ਤੇ ਪਾਬੰਦੀ ਲਾ ਦਿਤੀ ਹੈ। ਇਸ ਕਦਮ ਨਾਲ ਨੇਪਾਲ ਦੀ ਯਾਤਰਾ ਕਰਨ ਵਾਲੇਭਾਰਤੀਆਂ ਨੂੰ ਕਾਫ਼ੀ ਦਿੱਕਤ ਹੋ ਸਕਦੀ ਹੈ। ਜਾਣਕਾਰੀ ਮੁਤਾਬਕ, ਨੇਪਾਲ ਰਾਸ਼ਟਰ ਬੈਂਕ ਨੇ ਐਤਵਾਰ ਨੂੰ ਘੋਸ਼ਣਾ ਕਰਦੇ ਹੋਏਨਪਾਲੀ ਯਾਤਰੀਆਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ 100 ਰੁਪਏ  ਤੋਂ ਵੱਧ ਮੁੱਲ ਦੀ ਭਾਰਤੀ ਮੁਦਰਾ ਨੂੰ ਰੱਖਣ ਜਾਂ ਉਸ ਨਾਲ ਕਾਰੋਬਾਰ ਕਰਨ 'ਤੇ ਰੋਕ ਲਾ ਦਿਤੀ ਹੈ।

ਕੇਂਦਰੀ ਬੈਂਕ ਨੇਕਿਹਾ ਕਿ 200 ਰੁਪਏ, 500 ਰੁਪਏ ਅਤੇ 2000 ਰੁਪਏ ਦੇ ਭਾਰਤੀ ਨੋਟਾਂ ਨੂੰ ਨਹੀਂ ਰÎਖਿਆ ਜਾ ਸਕਦਾ ਅਤੇ ਉਨ੍ਹਾਂ ਦੀ ਵਰਤੋਂ ਵੀ ਨਹੀਂ ਹੋ ਸਕਦੀ।
ਨਵੇਂ ਨਿਯਮਾਂ ਮੁਤਾਬਕ ਨੇਪਾਲ ਦੇ ਨਾਗਰਿਕ ਇਸ ਸ਼੍ਰੇਣੀ ਦੇ ਨੋਟਾਂ ਨੂੰ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿਚ ਨਹੀਂ ਲਿਜਾ ਸਕਦੇਅਤੇ ਨਾ ਹੀ ਇੰਨ੍ਹਾਂ ਨੋਟਾਂ ਨੂੰ ਕਿਸੇ ਹੋਰ ਦੇਸ਼ ਤੋਂ ਨਪਾਲ ਲਿਆ ਸਕਦੇਹਨ। ਨਪਾਲ ਦੇ ਕੇਂਦਰੀ ਮੰਤਰੀ ਮੰਡਲ ਨੇ 13 ਦਸੰਬਰ ਨੂੰ ਇਸ ਬਾਰੇ ਜਨਤਕ ਸੂਚਨਾ ਜਾਰੀ ਕੀਤੀ ਸੀ।

ਸੈਰ-ਸਪਾਟਾ ਖੇਤਰ ਨਾਲ ਜੁੜੇ ਕਾਰੋਬਾਰੀਆਂ ਅਤੇ ਉਦਮੀਆਂ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਜਦ ਦੇਸ਼ ਦੇ ਸੈਰ-ਸਪਾਟਾ ਵਿਚ ਵਾਧਾ ਹੋ ਰਿਹਾ ਹੈ ਅਤੇ ਸਰਕਾਰ 'ਨਪਾਲ ਦੀ ਯਾਤਰਾ 'ਤੇ ਆਓ' ਅਭਿਆਨ ਚਲਾ ਰਹੀ ਹੈ, ਇਹ ਕਦਮ ਸੈਰ-ਸਪਾਟਾ ਉਦਯੋਗ ਲਈ ਨੁਕਸਾਨਦਾਇਕ ਹੋ ਸਕਦਾ ਹੈ। ਨੇਪਾਲ ਸਰਕਾਰ 2020 ਤਕ 20 ਲੱਖ ਸੈਲਾਨੀਆਂ ਦੇ ਨੇਪਾਲ ਆਉਣ ਦਾ ਟਿੱਚਾ ਲਾ ਰਹੀ ਹੈ।