ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ 'ਤੇ ਪੈਟਰੋਲੀਅਮ ਮੰਤਰੀ ਨੇ ਦਿੱਤਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੰਤਰਰਾਸ਼ਟਰੀ ਬਾਜ਼ਾਰ ਨੇ ਤੇਲ ਦਾ ਉਤਪਾਦਨ ਘੱਟ ਕਰ ਦਿੱਤਾ ਹੈ।

pewtrol diesel price

ਨਵੀਂ ਦਿੱਲੀ: ਤੇਲ ਕੀਮਤਾਂ ਦਾ ਵਧਣਾ ਲਗਾਤਾਰ ਜਾਰੀ ਹੈ। ਰੋਜ਼ਾਨਾ ਵੱਧ ਰਹੀਆਂ ਕੀਮਤਾਂ ਕਾਰਨ ਪਟਰੌਲ ਦਾ ਰੇਟ 100 ਰੁਪਏ ਨੇੜੇ ਢੁਕਦਾ ਵਿਖਾਈ ਦੇ ਰਿਹਾ ਹੈ, ਉਥੇ ਹੀ ਡੀਜ਼ਲ ਦਾ ਭਾਅ ਵੀ ਸਭ ਤੋਂ ਉੱਚੇ ਪੱਧਰ ਵੱਲ ਵਧਦਾ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ। ਦਿੱਲੀ ਦੀ ਗੱਲ ਕਰੀਏ ਜੇਕਰ ਪੈਟਰੋਲ ਕਰੀਬ 91 ਰੁਪਏ ਤੱਕ ਪਹੁੰਚ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵੀ ਰਿਕਾਰਡ ਤੋੜ ਰਹੀਆਂ ਹਨ।

ਇਸ ਵਿਚਾਲੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਦਾ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਬਿਆਨ ਆਇਆ ਹੈ। ਉਨ੍ਹਾਂ ਨੇ  ਸਭ ਤੋਂ ਪਹਿਲਾ ਕਾਰਨ ਤੇਲ ਦੇ ਘੱਟ ਉਤਪਾਦਨ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਨੇ ਤੇਲ ਦਾ ਉਤਪਾਦਨ ਘੱਟ ਕਰ ਦਿੱਤਾ ਹੈ। ਉਤਪਾਦਕ ਦੇਸ਼ ਵਧੇਰੇ ਮੁਨਾਫਾ ਲੈਣ ਲਈ ਘੱਟ ਤੇਲ ਦਾ ਉਤਪਾਦਨ ਕਰ ਰਹੇ ਹਨ। ਇਸ ਨਾਲ ਖਪਤਕਾਰ ਦੇਸ਼ਾਂ ਨੂੰ ਦੁਖੀ ਹੋਣਾ ਪੈ ਰਿਹਾ ਹੈ।

ਦੂਜਾ ਕਾਰਨ  ਤੇਲ ਦੀਆਂ ਕੀਮਤਾਂ ਪਿੱਛੇ ਸਭ ਤੋਂ ਵੱਡਾ ਕਾਰਨ ਕੋਰੋਨਾ ਮਹਾਮਾਰੀ ਵੀ ਹੈ। ਉਨ੍ਹਾਂ ਅਗੇ ਕਿਹਾ ਕਿ ਅਸੀਂ ਕਈ ਤਰ੍ਹਾਂ ਦੇ ਵਿਕਾਸ ਕਾਰਜ ਪੂਰੇ ਕਰਨੇ ਹਨ। ਇਸ ਲਈ ਕੇਂਦਰ ਤੇ ਰਾਜ ਸਰਕਾਰ ਟੈਕਸ ਇਕੱਠਾ ਕਰਦੀ ਹੈ। ਵਿਕਾਸ ਕਾਰਜ ਤੇ ਖਰਚਾ ਕਰਨ ਨਾਲ ਵਧੇਰੇ ਰੁਜ਼ਗਾਰ ਹੋਏਗਾ। ਸਰਕਾਰ ਨੇ ਆਪਣਾ ਨਿਵੇਸ਼ ਵਧਾ ਦਿੱਤਾ ਹੈ ਤੇ 34% ਹੋਰ ਪੂੰਜੀ ਇਸ ਬਜਟ ਵਿੱਚ ਖਰਚ ਕੀਤੀ ਜਾਏਗੀ।