ਪਿਆਜ਼ ਦੀ ਵੱਧਦੀਆਂ ਕੀਮਤ ਨੇ ਵਿਗਾੜਿਆ ਆਮ ਆਦਮੀ ਦੀ ਰਸੋਈ ਦਾ ਬਜਟ

ਏਜੰਸੀ

ਖ਼ਬਰਾਂ, ਵਪਾਰ

ਪਿਆਜ਼ ਨੂੰ ਨਾਸਿਕ ਦੇ ਲਾਸਲਗਾਓਂ ਤੋਂ ਦੇਸ਼ ਭਰ ਵਿਚ ਜਾਂਦਾ ਹੈ ਭੇਜ

onion

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨੀ ਕੀਮਤਾਂ ਤੋਂ ਪ੍ਰੇਸ਼ਾਨ ਆਮ ਆਦਮੀ ਨੂੰ ਹੁਣ ਪਿਆਜ਼ ਦੀਆਂ ਕੀਮਤਾਂ ਵੀ ਰਵਾਉਣ ਲੱਗ ਪਈਆਂ। ਪਿਆਜ਼ ਦਿੱਲੀ ਦੇ ਥੋਕ ਬਾਜ਼ਾਰ ਵਿਚ 50 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ, ਜਦੋਂ ਕਿ ਇਸ ਦੀ ਪ੍ਰਚੂਨ ਕੀਮਤ 65 ਤੋਂ 75 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਪਿਛਲੇ ਡੇਢ ਮਹੀਨੇ ਵਿੱਚ ਪਿਆਜ਼ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਦੀ ਮਾਰਕੀਟ ਲਾਸਲਗਾਓਂ ਵਿਚ ਪਿਆਜ਼ ਦੀਆਂ ਕੀਮਤਾਂ ਦੋ ਦਿਨਾਂ ਵਿਚ 1000 ਰੁਪਏ ਪ੍ਰਤੀ ਕੁਇੰਟਲ ਮਹਿੰਗੀਆਂ ਹੋ ਗਈਆਂ।

ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ 2 ਦਿਨਾਂ ਵਿਚ ਲਾਸਲਗਾਓਂ ਮੰਡੀ ਵਿਚ ਪਿਆਜ਼ ਦਾ ਔਸਤਨ ਥੋਕ ਭਾਅ 970 ਰੁਪਏ ਪ੍ਰਤੀ ਕੁਇੰਟਲ ਵਧ ਕੇ 4200-4500 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਪਿਆਜ਼ ਨੂੰ ਨਾਸਿਕ ਦੇ ਲਾਸਲਗਾਓਂ ਤੋਂ ਦੇਸ਼ ਭਰ ਵਿਚ ਭੇਜਿਆ ਜਾਂਦਾ ਹੈ।

ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ਵਿੱਚ ਗੈਰ ਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਪਿਆਜ਼ ਦੀ ਫਸਲ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ। ਇਸ ਨਾਲ ਥੋਕ ਬਾਜ਼ਾਰ ਵਿਚ ਪਿਆਜ਼ ਦੀ ਆਮਦ ਘੱਟ ਗਈ। ਪਿਆਜ਼ ਮਹਿੰਗਾ ਹੋਣ ਦਾ ਇਹ ਸਭ ਤੋਂ ਮਹੱਤਵਪੂਰਣ ਕਾਰਨ ਦੱਸਿਆ ਜਾਂਦਾ ਹੈ।

ਵੱਧ ਸਕਦੀ ਹੈ ਕੀਮਤ 
ਸ਼ਨੀਵਾਰ ਨੂੰ, ਲਾਸਲਗਾਓਂ ਵਿੱਚ ਪਿਆਜ਼ ਦੀ ਔਸਤਨ ਕੀਮਤ ਲਗਭਗ 4250-4,551 ਪ੍ਰਤੀ ਕੁਇੰਟਲ ਸੀ। ਸਾਉਣੀ ਦੀ ਕਿਸਮ ਪਿਆਜ਼ ਲਈ ਇਸਦਾ ਰੇਟ 3,870 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ।