ਰੀਕਾਰਡ ਪੱਧਰ ’ਤੇ ਚੜ੍ਹਨ ਮਗਰੋਂ ਸੋਨੇ ਅਤੇ ਚਾਂਦੀ ਦੀ ਕੀਮਤ ’ਚ ਭਾਰੀ ਗਿਰਾਵਟ, ਜਾਣੋ ਕੀ ਰਿਹਾ ਕਾਰਨ

ਏਜੰਸੀ

ਖ਼ਬਰਾਂ, ਵਪਾਰ

ਦਿੱਲੀ ਦੇ ਬਾਜ਼ਾਰਾਂ ’ਚ ਸੋਨੇ ਦੀ ਸਪਾਟ ਕੀਮਤ (24 ਕੈਰਟ) 66,575 ਰੁਪਏ ਪ੍ਰਤੀ 10 ਗ੍ਰਾਮ ’ਤੇ ਚੱਲ ਰਹੀ ਸੀ

Gold and silver

ਨਵੀਂ ਦਿੱਲੀ: ਕਮਜ਼ੋਰ ਗਲੋਬਲ ਸੰਕੇਤਾਂ ਦੇ ਵਿਚਕਾਰ ਸ਼ੁਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 875 ਰੁਪਏ ਦੀ ਗਿਰਾਵਟ ਨਾਲ 66,575 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 48,066 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। 

ਚਾਂਦੀ ਦੀ ਕੀਮਤ ਵੀ ਬੁਧਵਾਰ ਨੂੰ 76,990 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 760 ਰੁਪਏ ਦੀ ਗਿਰਾਵਟ ਨਾਲ 76,990 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 77,750 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਇਆ ਸੀ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਰੀਸਰਚ ਦੇ ਵਿਸ਼ਲੇਸ਼ਕ ਦਿਲੀਪ ਪਰਮਾਰ ਨੇ ਕਿਹਾ, ‘‘ਦਿੱਲੀ ਦੇ ਬਾਜ਼ਾਰਾਂ ’ਚ ਸੋਨੇ ਦੀ ਸਪਾਟ ਕੀਮਤ (24 ਕੈਰਟ) 66,575 ਰੁਪਏ ਪ੍ਰਤੀ 10 ਗ੍ਰਾਮ ’ਤੇ ਚੱਲ ਰਹੀ ਸੀ, ਜੋ ਪਿਛਲੇ ਬੰਦ ਮੁੱਲ ਤੋਂ 875 ਰੁਪਏ ਘੱਟ ਹੈ।’’

ਕੌਮਾਂਤਰੀ ਬਾਜ਼ਾਰ ਕਾਮੈਕਸ (ਕਮੋਡਿਟੀ ਮਾਰਕੀਟ) ’ਚ ਸਪਾਟ ਸੋਨਾ 2,167 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੇ ਬੰਦ ਦੇ ਮੁਕਾਬਲੇ 35 ਡਾਲਰ ਦੀ ਗਿਰਾਵਟ ਹੈ। 

ਬਲਿੰਕਐਕਸ ਅਤੇ ਜੇ.ਐਮ. ਫਾਈਨੈਂਸ਼ੀਅਲ ਦੇ ਖੋਜ (ਜਿਣਸ ਅਤੇ ਕਰੰਸੀ) ਦੇ ਉਪ ਪ੍ਰਧਾਨ ਪ੍ਰਣਵ ਮੇਰ ਨੇ ਕਿਹਾ ਕਿ ਸਵਿਸ ਨੈਸ਼ਨਲ ਬੈਂਕ ਵਲੋਂ ਦਰਾਂ ’ਚ ਕਟੌਤੀ, ਉਮੀਦ ਤੋਂ ਬਿਹਤਰ ਪੀ.ਐਮ.ਆਈ. ਅਤੇ ਰਿਹਾਇਸ਼ੀ ਅੰਕੜਿਆਂ ਤੋਂ ਬਾਅਦ ਮੁਨਾਫਾ ਬੁਕਿੰਗ/ਲੰਮੇ ਸਮੇਂ ਤਕ ਬੰਦ ਰਹਿਣ ਅਤੇ ਡਾਲਰ ਇੰਡੈਕਸ ’ਚ ਤੇਜ਼ੀ ਕਾਰਨ ਸੋਨੇ ਦੀਆਂ ਕੀਮਤਾਂ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ਤੋਂ ਲਗਭਗ 2 ਫੀ ਸਦੀ ਡਿੱਗ ਗਈਆਂ ਹਨ।

ਚਾਂਦੀ ਵੀ 24.45 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਕਾਰੋਬਾਰੀ ਸੈਸ਼ਨ ’ਚ ਇਹ 25.51 ਡਾਲਰ ਪ੍ਰਤੀ ਔਂਸ ’ਤੇ ਸੀ। 

ਐਲ.ਕੇ.ਪੀ. ਸਕਿਓਰਿਟੀਜ਼ ਦੇ ਰੀਸਰਚ ਐਨਾਲਿਸਿਸ ਦੇ ਵਾਈਸ ਪ੍ਰੈਜ਼ੀਡੈਂਟ (ਰੀਸਰਚ ਐਨਾਲਿਸਿਸ) ਜਤਿਨ ਤ੍ਰਿਵੇਦੀ ਨੇ ਕਿਹਾ ਕਿ ਪਿਛਲੇ ਦੋ ਸੈਸ਼ਨਾਂ ’ਚ ਸੋਨੇ ਦੀਆਂ ਕੀਮਤਾਂ ’ਚ ਤਕਨੀਕੀ ਸੁਧਾਰ (ਗਿਰਾਵਟ) ਵੇਖਣ ਨੂੰ ਮਿਲਿਆ ਹੈ, ਜੋ ਮਾਰਚ ’ਚ ਮਜ਼ਬੂਤ ਤੇਜ਼ੀ ਤੋਂ ਬਾਅਦ ਡਾਲਰ ਇੰਡੈਕਸ ’ਚ ਵਾਧੇ ਅਤੇ ਮੁਨਾਫਾ ਬੁਕਿੰਗ ਤੋਂ ਪ੍ਰਭਾਵਤ ਹੈ। ਇਸ ਦੇ ਬਾਵਜੂਦ ਸੋਨੇ ਦਾ ਸਮੁੱਚਾ ਨਜ਼ਰੀਆ ਸਕਾਰਾਤਮਕ ਬਣਿਆ ਹੋਇਆ ਹੈ।