DTH ਦੇ ਮੁਫ਼ਤ ਪ੍ਰਾਈਵੇਟ ਚੈਨਲ ਹੋ ਸਕਦੇ ਹਨ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬਿਨਾਂ ਮਹੀਨਾਵਾਰ ਚਾਰਜ 'ਤੇ ਚਲਣ ਵਾਲੀ ਡਾਇਰੈਕਟ ਟੂ ਹੋਮ ਡਿਸ਼ (DTH) ਦੇਖਣ ਵਾਲਿਆਂ ਨੂੰ ਝਟਕਾ ਲੱਗਣ ਵਾਲਾ ਹੈ। ਮੁਫ਼ਤ 'ਚ ਆਉਣ ਵਾਲੀ ਡੀਟੀਐਚ ਤੋਂ ਕੁੱਝ ਪ੍ਰਾਈਵੇਟ...

DD dish and Prsar Bharti

ਬਿਨਾਂ ਮਹੀਨਾਵਾਰ ਚਾਰਜ 'ਤੇ ਚਲਣ ਵਾਲੀ ਡਾਇਰੈਕਟ ਟੂ ਹੋਮ ਡਿਸ਼ (DTH) ਦੇਖਣ ਵਾਲਿਆਂ ਨੂੰ ਝਟਕਾ ਲੱਗਣ ਵਾਲਾ ਹੈ। ਮੁਫ਼ਤ 'ਚ ਆਉਣ ਵਾਲੀ ਡੀਟੀਐਚ ਤੋਂ ਕੁੱਝ ਪ੍ਰਾਈਵੇਟ ਚੈਨਲਾਂ ਦਾ ਪ੍ਰਸਾਰਣ ਬੰਦ ਕੀਤਾ ਜਾ ਸਕਦਾ ਹੈ। 

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ( ਸੀਈਓ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਬਸਟਾਈਜ਼ਡ ਰੇਟ 'ਤੇ ਜੋ ਪ੍ਰਾਈਵੇਟ ਚੈਨਲ ਡਿਸ਼ ਟੀਵੀ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਤੁਰਤ ਰੋਕਿਆ ਜਾਵੇ। 17 ਅਪ੍ਰੈਲ ਨੂੰ ਲਿਖੇ ਇਸ ਪੱਤਰ 'ਚ ਪ੍ਰਸਾਰ ਭਾਰਤੀ ਨੂੰ ਯਾਦ ਕਰਵਾਇਆ ਗਿਆ ਕਿ ਇਸ ਤੋਂ ਪਹਿਲਾਂ ਇਸ ਸਬੰਧ 'ਚ ਸੱਤ ਪੱਤਰ ਲਿਖੇ ਜਾ ਚੁਕੇ ਹਨ ਪਰ ਇਸ 'ਤੇ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ। 

ਮੰਨਿਆ ਜਾ ਰਿਹਾ ਹੈ ਕਿ ਡਿਸ਼ ਟੀਵੀ ਲਈ ਕੁੱਝ ਪ੍ਰਾਈਵੇਟ ਚੈਨਲਾਂ / ਸੀਰੀਅਲ ਪ੍ਰੋਡਿਊਸਰਾਂ ਦੀਆਂ ਸੇਵਾਵਾਂ ਉਸ ਸਮੇਂ (2003) ਤੋਂ ਲਈਆਂ ਜਾ ਰਹੀਆਂ ਹਨ ਜਦੋਂ ਡਿਸ਼ ਟੀਵੀ ਦਾ ਕੰਸੈਪਟ ਆਇਆ ਸੀ। ਉਸ ਸਮੇਂ ਇਹੀ ਕਿਹਾ ਸੀ ਕਿ ਇਹ ਸਕੀਮ ਲਗਾਤਾਰ ਚਲਦੀ ਰਹੇਗੀ।

ਹਾਲਾਂਕਿ ਮੰਤਰਾਲਾ ਇਸ ਨੂੰ ਲੈ ਕੇ ਪ੍ਰਸਾਰ ਭਾਰਤੀ  ਨੂੰ ਜ਼ਿੰਮੇਵਾਰ ਦਸ ਰਿਹਾ ਹੈ ਕਿ ਉਸ ਵਲੋਂ ਹੀ 6-8 ਸਰਕਾਰੀ ਚੈਨਲ ਦਿਤੇ ਗਏ ਹਨ। ਪ੍ਰਸਾਰ ਭਾਰਤੀ ਦੇ ਸੀਈਓ ਨੇ ਮੀਡੀਆ ਨੂੰ ਕਿਹਾ  ਕਿ ਇਸ ਮਾਮਲੇ ਨੂੰ ਲੈ ਕੇ ਉਹ ਕੁੱਝ ਹੋਰ ਰੈਵਨਿਊ ਮਾਡਲਜ਼ 'ਤੇ ਵਿਚਾਰ ਕਰ ਰਹੇ ਹਨ।