ਜੀਵਨ ਬੀਮਾ ਕੰਪਨੀਆਂ ਦੇ ਨਵੇਂ ਕਾਰੋਬਾਰ ਦਾ ਪ੍ਰੀਮੀਅਮ 11 ਫ਼ੀ ਸਦੀ ਵਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਰੀਬ 24 ਬੀਮਾ ਕੰਪਨੀਆਂ ਨੇ ਪਹਿਲਾਂ ਸਾਲ ਦੇ ਪ੍ਰੀਮੀਅਮ ਨਾਲ ਹੋਣ ਵਾਲੀ ਕਮਾਈ 'ਚ 11 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਵਿਤੀ ਸਾਲ 2017-18 ਦੌਰਾਨ ਕੁੱਲ...

Life insurance premium

ਕੋਲਕਾਤਾ :  ਕਰੀਬ 24 ਬੀਮਾ ਕੰਪਨੀਆਂ ਨੇ ਪਹਿਲਾਂ ਸਾਲ ਦੇ ਪ੍ਰੀਮੀਅਮ ਨਾਲ ਹੋਣ ਵਾਲੀ ਕਮਾਈ 'ਚ 11 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਵਿਤੀ ਸਾਲ 2017 - 18 ਦੌਰਾਨ ਕੁੱਲ 1.93 ਲੱਖ ਕਰੋਡ਼ ਰੁਪਏ ਹੈ, ਜਦਕਿ ਇਸ ਦੀ ਪਿਛਲੇ ਵਿਤੀ ਸਾਲ 'ਚ 1.75 ਲੱਖ ਕਰੋਡ਼ ਰੁਪਏ ਸੀ।

ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਦੇ ਅੰਕੜਿਆਂ ਮੁਤਾਬਕ, ਸਰਕਾਰੀ ਜੀਵਨ ਬੀਮਾ ਕੰਪਨੀ, ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ)  ਨੇ ਪਿਛਲੇ ਵਿਤੀ ਸਾਲ 'ਚ ਨਵੇਂ ਕਾਰੋਬਾਰ ਦੇ ਪ੍ਰੀਮੀਅਮ 'ਚ ਅੱਠ ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ, ਜੋਕਿ 1.34 ਲੱਖ ਕਰੋਡ਼ ਰੁਪਏ ਰਹੀ, ਜਦਕਿ ਵਿਤੀ ਸਾਲ 2016 - 17 'ਚ ਇਹ 1.24 ਲੱਖ ਕਰੋਡ਼ ਰੁਪਏ ਸੀ। 

ਹਾਲਾਂਕਿ 23 ਨਿਜੀ ਕੰਪਨੀਆਂ ਦੇ ਨਵੇਂ ਕਾਰੋਬਾਰ ਪ੍ਰੀਮੀਅਮ 'ਚ ਵਿਤੀ ਸਾਲ 2017-18 'ਚ 17 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ, ਜੋਕਿ 59,314.55 ਕਰੋਡ਼ ਰੁਪਏ ਰਿਹਾ, ਜੋਕਿ ਵਿਤੀ ਸਾਲ 2016 - 17 'ਚ 50,626.23 ਕਰੋਡ਼ ਰੁਪਏ ਸੀ।

ਇਸ ਸਾਲ (2018) ਮਾਰਚ 'ਚ ਜੀਵਨ ਬੀਮਾ ਕੰਪਨੀਆਂ ਦਾ ਪਹਿਲਾਂ ਸਾਲ ਦੀ ਪ੍ਰੀਮੀਅਮ ਕਮਾਈ 29,171.31 ਕਰੋਡ਼ ਰੁਪਏ ਰਹੀ, ਜੋਕਿ ਪਿਛਲੇ ਸਾਲ ਤੋਂ ਇਸ ਮਹੀਨੇ ਦੀ ਤੁਲਨਾ 'ਚ 17 ਫ਼ੀ ਸਦੀ ਦੀ ਗਿਰਾਵਟ ਹੈ। ਪਿਛਲੇ ਸਾਲ ਮਾਰਚ 'ਚ ਇਹ ਅੰਕੜਾ 50,626.23 ਕਰੋਡ਼ ਰੁਪਏ ਸੀ। ਮਾਰਚ 'ਚ ਐਲਆਈਸੀ ਦਾ ਪਹਿਲਾਂ ਸਾਲ ਦਾ ਪ੍ਰੀਮੀਅਮ  ਕਮਾਈ 18,748.16 ਕਰੋਡ਼ ਰੁਪਏ ਰਿਹਾ, ਜੋਕਿ 2017 ਦੇ ਮਾਰਚ ਤੋਂ 26 ਫ਼ੀ ਸਦੀ ਘੱਟ ਹੈ। ਪਿਛਲੇ ਸਾਲ ਮਾਰਚ 'ਚ ਇਹ 25,299.69 ਕਰੋਡ਼ ਰੁਪਏ ਸੀ।