ਟਵਿਟਰ ਦੇ ਸਹਿ- ਸੰਸਥਾਪਕ ਵਲੋਂ ਦਿੱਲੀ ਦੇ ਸਿਹਤ ਆਧਾਰਿਤ ਸਟਾਰਟ-ਅਪ 'ਚ ਨਿਵੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਟਵਿਟਰ ਦੇ ਸਹਿ-ਸੰਸਥਾਪਕ ਬਿਜ ਸਟੋਨ ਨੇ ਦਿੱਲੀ ਦੇ ਇਕ ਸਿਹਤ ਆਧਾਰਿਤ ਸਟਾਰਟ- ਅਪ ਵਿਚ ਨਿਜੀ ਤੌਰ 'ਤੇ ਨਿਵੇਸ਼ ਕੀਤਾ ਹੈ

Twitter co-founder invests in Delhi-based AI startup Visit

ਨਵੀਂ ਦਿੱਲੀ : ਟਵਿਟਰ ਦੇ ਸਹਿ-ਸੰਸਥਾਪਕ ਬਿਜ ਸਟੋਨ ਨੇ ਦਿੱਲੀ ਦੇ ਇਕ ਸਿਹਤ ਆਧਾਰਿਤ ਸਟਾਰਟ- ਅਪ ਵਿਚ ਨਿਜੀ ਤੌਰ 'ਤੇ ਨਿਵੇਸ਼ ਕੀਤਾ ਹੈ, ਜਿਸ ਦੇ ਐਪ ਵਿਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਆਧਾਰਿਤ ਚੈਟਬੋਟ ਦੀ ਵਰਤੋਂ ਕੀਤੀ ਜਾਂਦੀ ਹੈ। ਸਟੋਨ ਅਜਿਹੇ ਭਵਿੱਖ ਦੇ ਨਿਰਮਾਣ 'ਚ ਯੋਗਦਾਨ ਚਾਹੁੰਦੇ ਹਨ, ਜਿਥੇ ਏਆਈ ਨੂੰ ਮਨੁੱਖ ਜਾਤੀ ਦੇ ਸਕਾਰਾਤਮਕ ਵਿਕਾਸ ਦੇ ਤੌਰ 'ਤੇ ਵੇਖਿਆ ਜਾਵੇ।