ਕੋਰੋਨਾ ਸੰਕਟ 'ਚ ਲੋਕਾਂ ਦੀ ਮਦਦ ਲਈ ਅੱਗੇ ਆਈ ਨੀਤਾ ਅੰਬਾਨੀ ਦੁਨੀਆਂ ਦੀਆਂ ਪ੍ਰਮੁਖ ਹਸਤੀਆਂ......

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕੋਰੋਨਾ ਵਾਇਰਸ ਤੋਂ ਲੋਕਾਂ ਦੀ ਜ਼ਿੰਦਗੀਆਂ ਬਚਾਉਣ ਵਿਚ ਲੱਗੀ  ਨੀਤਾ ਅੰਬਾਨੀ ਨੂੰ ਸੰਸਾਰ......

Nita Ambani

ਨਵੀਂ ਦਿੱਲੀ, 21 ਜੂਨ : ਕੋਰੋਨਾ ਵਾਇਰਸ ਤੋਂ ਲੋਕਾਂ ਦੀ ਜ਼ਿੰਦਗੀਆਂ ਬਚਾਉਣ ਵਿਚ ਲੱਗੀ  ਨੀਤਾ ਅੰਬਾਨੀ ਨੂੰ ਸੰਸਾਰ ਦੇ ਮੋਹਰੀ ਸਮਾਜਸੇਵੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਨੀਟਾ ਅੰਬਾਨੀ ਭਾਰਤ ਦੀ ਇਕੋ ਇਕ ਸਮਾਜਸੇਵੀ ਹੈ ਜਿਸ ਨੂੰ 2020 ਵਿਚ ਜਾਰੀ ਕੀਤੀ ਗਈ ਵੱਕਾਰੀ ਮੈਗਜ਼ੀਨ ਟਾਊਨ ਐਂਡ ਕੰਟਰੀ ਆਫ਼ ਅਮਰੀਕਾ ਦੀ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਕਿਹਾ ਹੈ ਕਿ ਉਹ ਸਫ਼ਲਤਾ ਦੇ ਨਾਲ ਰਿਲਾਇੰਸ ਫ਼ਾਉਂਡੇਸ਼ਨ ਦੀ ਅਗਵਾਈ ਕਰ ਰਹੀ ਹੈ।

ਉਨ੍ਹਾਂ ਨੂੰ ਸਮਾਜਿਕ ਸੇਵਾਵਾਂ ਜਿਵੇਂ ਕਿ ਸਮਾਜ ਦੇ ਵੱਖ-ਵੱਖ ਵਰਗਾਂ ਲਈ ਰਾਹਤ ਕਾਰਜਾਂ, ਗ਼ਰੀਬਾਂ ਨੂੰ ਭੋਜਨ ਮੁਹਈਆ ਕਰਾਉਣ ਅਤੇ ਤਾਲਾਬੰਦੀ ਦੌਰਾਨ ਦੇਸ਼ ਦਾ ਪਹਿਲਾ ਕੋਵਿਡ-19 ਹਸਪਤਾਲ ਬਣਾਉਣ ਵਰਗੀਆਂ ਸੇਵਾਵਾਂ ਵਿਚ ਸ਼ਾਮਲ ਕੀਤਾ ਗਿਆ ਹੈ। ਨੀਤਾ ਅੰਬਾਨੀ ਤੋਂ ਇਲਾਵਾ ਟਾਊਨ ਐਂਡ ਕੰਟਰੀ ਦੀ ਇਸ ਸੂਚੀ ਵਿਚ ਟਿਮ ਕੁੱਕ, ਓਪਰਾ ਵਿਨਫ਼ਰੀ, ਲੌਰੇਨ ਪਾਵੇਲ ਜੌਬਸ, ਲਾਡਰ ਫੈਮਿਲੀ, ਡੀ. ਵਰਸਾਚੇ, ਮਾਈਕਲ ਬਲੂਮਬਰਗ, ਲਿਓਨਾਰਡੋ ਡਿ ਕੈਪਰੀਓ ਅਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਸ਼ਾਮਲ ਹਨ। ਨੀਤਾ ਅੰਬਾਨੀ ਅਤੇ ਰਿਲਾਇੰਸ ਫ਼ਾਉਂਡੇਸ਼ਨ ਦੇ ਯਤਨਾਂ ਨੂੰ ਉਜਾਗਰ ਕਰਦਿਆਂ ਮੈਗਜ਼ੀਨ ਨੇ ਲਿਖਿਆ ਕਿ ਫ਼ਾਊਂਡੇਸ਼ਨ ਨੇ ਤਾਲਾਬੰਦੀ ਦੌਰਾਨ ਲੱਖਾਂ ਲੋਕਾਂ ਨੂੰ ਭੋਜਨ ਖੁਆਇਆ।

ਉਸੇ ਸਮੇਂ ਐਮਰਜੈਂਸੀ ਫ਼ੰਡ ਲਈ 7.2 ਮਿਲੀਅਨ ਡਾਲਰ ਦਾਨ ਕੀਤੇ। ਇਸ ਤੋਂ ਇਲਾਵਾ ਭਾਰਤ ਦਾ ਪਹਿਲਾ ਕੋਵਿਡ-19 ਹਸਪਤਾਲ ਬਣਾਉਣ ਵਿਚ ਸਹਾਇਤਾ ਕੀਤੀ। ਸੂਚੀ ਜਾਰੀ ਹੋਣ ਦੇ ਮੌਕੇ 'ਤੇ ਨੀਤਾ ਅੰਬਾਨੀ ਨੇ ਕਿਹਾ ਕਿ ਹਰ ਵਾਰ ਸੰਕਟ ਤੁਰਤ ਧਿਆਨ ਦੇਣ ਦੀ ਮੰਗ ਕਰਦਾ ਹੈ। ਸੰਕਟ ਦੇ ਦੌਰਾਨ ਤਤਕਾਲ ਰਾਹਤ, ਵਸੀਲੇ, ਸਰਲਤਾ ਅਤੇ ਸੱਭ ਮਹੱਤਵਪੂਰਨ ਦਿਆ ਦੀ ਮੰਗ ਕਰਦਾ ਹੈ। ਰਿਲਾਇੰਸ ਫ਼ਾਉਂਡੇਸ਼ਨ ਅਤੇ ਰਿਲਾਇੰਸ ਇੰਡਸਟਰੀਜ਼ ਸੰਕਟ ਵਿਚ ਤੁਰਤ ਕਦਮ ਚੁੱਕਣ ਲਈ ਪਹਿਲਾਂ ਤੋਂ ਤਿਆਰ ਸਨ।

ਹਰ ਸਾਲ ਟਾਊਨ ਐਂਡ ਕੰਟਰੀ ਮੈਗਜ਼ੀਨ ਇਸ ਦੇ ਪੂਰੇ ਇਸ਼ੂ ਨੂੰ ਵਿਸ਼ਵ ਭਰ ਦੇ ਸਮਾਜ ਸੇਵੀਆਂ ਨੂੰ ਸਮਰਪਤ ਕਰਦਾ ਹੈ। ਇਸ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਅਪਣੇ ਕੰਮ, ਵਚਨਬੱਧਤਾ ਅਤੇ ਸਾਦਗੀ ਦੇ ਜ਼ਰੀਏ ਦੁਨੀਆਂ 'ਤੇ ਅਪਣੀ ਛਾਪ ਛੱਡੀ ਹੈ। ਮੈਗਜ਼ੀਨ ਵਿਚ ਲਿਖਿਆ ਗਿਆ ਹੈ ਕਿ ਇਤਿਹਾਸਕ ਹਾਲਤਾਂ ਵਿਚ ਇਸ ਸੂਚੀ ਵਿਚ ਸ਼ਾਮਲ ਲੋਕਾਂ ਨੇ ਦੁਨੀਆਂ ਭਰ ਦੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਇਸ ਸਾਲ ਇਸ ਸੂਚੀ ਵਿਚ ਸ਼ਾਮਲ ਹਸਤੀਆਂ ਨੇ ਆਮ ਲੋਕਾਂ ਵਿਚ ਇਕ ਉਮੀਦ ਦੀ ਕਿਰਨ ਪੈਦਾ ਕੀਤੀ ਹੈ।