CBI ਤੋਂ ਬਾਅਦ SBI ਨੇ ਦਿੱਤੀ ਗਾਹਕਾਂ ਨੂੰ ਚੇਤਾਵਨੀ! ਇਸ ਗਲਤੀ ਨਾਲ ਖਾਲੀ ਹੋ ਸਕਦਾ ਹੈ Account

ਏਜੰਸੀ

ਖ਼ਬਰਾਂ, ਵਪਾਰ

ਅਜਿਹੇ ਵਿਚ ਐਸਬੀਆਈ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ...

Sbi warns its customers after cbi for fake email covid 19 test

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਅਪਣੇ ਗਾਹਕਾਂ ਨੂੰ ਸੰਭਾਵਿਤ ਸਾਈਬਰ ਹਮਲਿਆਂ ਬਾਰੇ ਚੇਤਾਵਨੀ ਦਿੱਤੀ ਹੈ। ਬੈਂਕ ਨੇ ਐਤਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਇਕ ਪੋਸਟ ਕਰ ਕੇ ਕਸਟਮਰ ਨੂੰ ਅਲਰਟ ਰਹਿਣ ਲਈ ਕਿਹਾ ਹੈ। ਪੋਸਟ ਵਿਚ ਕੁੱਝ ਵੱਡੇ ਸ਼ਹਿਰਾਂ ਵਿਚ ਸੰਭਾਵਿਤ ਸਾਈਬਰ ਹਮਲਿਆਂ ਬਾਰੇ ਦਸਿਆ ਗਿਆ ਹੈ।

ਅਜਿਹੇ ਵਿਚ ਐਸਬੀਆਈ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਹਮਲਾਵਰ COVID-19 ਦੇ ਨਾਮ ਤੇ ਫਰਜ਼ੀ ਈ-ਮੇਲ ਭੇਜ ਕੇ ਲੋਕਾਂ ਤੋਂ ਉਹਨਾਂ ਦੀ ਨਿਜੀ ਅਤੇ ਵਿੱਤੀ ਜਾਣਕਾਰੀ ਚੋਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਦਿੱਲੀ ਦੀ ਸਾਈਬਰ ਸੇਲ ਨੇ ਲੋਕਾਂ ਨੂੰ ਵਟਸਐਪ ਤੇ ਅਪਣੀ ਬੈਂਕ ਸੰਬੰਧਿਤ ਜਾਣਕਾਰੀ ਸ਼ੇਅਰ ਕਰਨ ਲਈ ਮਨਾ ਕੀਤਾ ਸੀ।

ਇਹ ਹੈਕਰਸ ਬੈਂਕ ਦੀ ਡਿਟੇਲ ਲੈ ਕੇ ਤੁਹਾਡੇ ਅਕਾਉਂਟ ਨੂੰ ਹੈਕ ਕਰ ਰਹੇ ਹਨ। ਐਸਬੀਆਈ ਨੇ ਐਤਵਾਰ ਨੂੰ ਅਪਣੇ ਇਕ ਟਵੀਟ ਵਿਚ ਲਿਖਿਆ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿਚ ਇਕ ਸਾਈਬਰ ਹਮਲਾ ਹੋਣ ਵਾਲਾ ਹੈ। ncov2019@gov.in ਤੋਂ ਆਉਣ ਵਾਲੀ ਈਮੇਲ, ਜਿਸ ਦਾ ਸਬਜੈਟ ਫ੍ਰੀ COVID-19 ਟੈਸਟ ਦਿੱਤਾ ਗਿਆ ਹੈ ਉਸ ਤੇ ਕਲਿਕ ਕਰਨ ਤੋਂ ਬਚੋ।

ਐਸਬੀਆਈ ਨੇ ਇਕ ਬਿਆਨ ਵਿਚ ਕਿਹਾ ਕਿ ਲਗਭਗ 20 ਲੱਖ ਭਾਰਤੀਆਂ ਦੀ ਈਮੇਲ ਆਈਡੀ ਸਾਈਬਰ ਅਪਰਾਧੀਆਂ ਨੇ ਚੋਰੀ ਕਰ ਲਈ ਹੈ। ਹੈਕਰਸ ਈ-ਮੇਲ ਆਈਡੀ ncov2019@gov.in ਨਾਲ ਲੋਕਾਂ ਦਾ ਫ੍ਰੀ ਵਿਚ ਕੋਰੋਨਾ ਟੈਸਟ ਕਰਨ ਦੇ ਨਾਮ ਤੇ ਉਹਨਾਂ ਦੀ ਵਿਅਕਤੀਗਤ ਅਤੇ ਬੈਂਕ ਦੀ ਨਿਜੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ।

SBI ਨੇ ਦੇਸ਼ ਦੇ ਦਿੱਲੀ, ਮੁੰਬਈ, ਹੈਦਰਾਬਾਦ, ਚੇਨੱਈ ਅਤੇ ਅਹਿਮਦਾਬਾਦ ਦੇ ਲੋਕਾਂ ਨੂੰ ਇਸ ਫਰਜ਼ੀ ਈ-ਮੇਲ ਬਾਰੇ ਵਿਸ਼ੇਸ਼ ਰੂਪ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਪਹਿਲਾਂ ਹੀ ਇਸ ਸਬੰਧੀ ਚੇਤਾਵਨੀ ਜਾਰੀ ਕਰ ਹਰ ਸਰਕਾਰੀ ਵਿਭਾਗ ਅਤੇ ਸੰਸਥਾਨ ਨੂੰ ਇਸ ਬਾਰੇ ਸੁਚੇਤ ਕੀਤਾ ਗਿਆ ਹੈ।

ਇਸ ਬਾਰੇ ਇਹ ਹੈਕਰ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ COVID-19 ਦੇ ਨਾਮ ਤੇ ਸਾਈਬਰ ਹਮਲਿਆਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ 2016 ਵਿੱਚ ਭਾਰਤੀ ਬੈਂਕਿੰਗ ਸੰਸਥਾਵਾਂ ਨੂੰ ਇੱਕ ਭਿਆਨਕ ਹੈਕਰ ਹਮਲੇ ਦਾ ਸਾਹਮਣਾ ਕਰਨਾ ਪਿਆ ਜਿਸ ਨੇ ਦੇਸ਼ ਦੇ ਬਹੁਤ ਸਾਰੇ ਏਟੀਐਮ ਨੂੰ ਪ੍ਰਭਾਵਤ ਕੀਤਾ।

ਜਿਸ ਵਿੱਚ ਹੈਕਰਾਂ ਨੇ ਡੈਬਿਟ ਕਾਰਡ ਪਿੰਨ ਸਮੇਤ ਸਾਰੀ ਗੁਪਤ ਜਾਣਕਾਰੀ ਚੋਰੀ ਕਰ ਲਈ। ਜੋਖਮ ਵਿਚ ਗ੍ਰਾਹਕਾਂ ਦੀ ਨਿਜੀ ਜਾਣਕਾਰੀ ਦੀ ਗੁਪਤਤਾ ਨੂੰ ਵੇਖਦੇ ਹੋਏ ਐਸਬੀਆਈ ਨੇ ਕੁਝ ਹੀ ਦਿਨਾਂ ਵਿਚ ਉੱਚ ਜੋਖਮ ਵਾਲੇ ਗਾਹਕਾਂ ਦੇ ਲਗਭਗ 6 ਲੱਖ ਨਵੇਂ ਡੈਬਿਟ ਕਾਰਡ ਜਾਰੀ ਕੀਤੇ। ਉਸ ਦੇ ਬਾਕੀ ਬੈਂਕਾਂ ਨੇ ਵੀ ਇਸੇ ਤਰ੍ਹਾਂ ਦੇ ਕਦਮ ਚੁੱਕੇ।        

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।