ਰੇਲਵੇ ਦਾ ਫਲੈਕਸੀ ਕਿਰਾਇਆ ਵਾਧਾ ਯੋਜਨਾ ਵਾਪਸ ਲੈਣ ਤੋਂ ਇਨਕਾਰ, ਕੈਗ ਨੇ ਲਗਾਈ ਸੀ ਫਟਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰੇਲਵੇ ਨੇ ਫਲੈਕਸੀ ਕਿਰਾਇਆ ਯੋਜਨਾ ਨੂੰ ਵਾਪਸ ਲੈਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿਤਾ ਹੈ। ਇਹ ਯੋਜਨਾ ਪ੍ਰੀਮੀਅਮ ਰੇਲਗੱਡੀਆਂ ਜਿਵੇਂ ਕਿ ਰਾਜਧਾਨੀ, ਦੁਰੰਤੋ ਅਤੇ ਸ਼ਤਾਬ...

Railway Flexi fare hike scheme

ਨਵੀਂ ਦਿੱਲੀ : ਰੇਲਵੇ ਨੇ ਫਲੈਕਸੀ ਕਿਰਾਇਆ ਯੋਜਨਾ ਨੂੰ ਵਾਪਸ ਲੈਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿਤਾ ਹੈ। ਇਹ ਯੋਜਨਾ ਪ੍ਰੀਮੀਅਮ ਰੇਲਗੱਡੀਆਂ ਜਿਵੇਂ ਕਿ ਰਾਜਧਾਨੀ, ਦੁਰੰਤੋ ਅਤੇ ਸ਼ਤਾਬਦੀ ਲਈ ਹੈ। ਫਲੈਕਸੀ ਕਿਰਾਇਆ ਯੋਜਨਾ’ ਦੇ ਤਹਿਤ ਰੇਲਗੱਡੀਆਂ ਵਿਚ ਜਿਵੇਂ - ਜਿਵੇਂ ਸੀਟਾਂ ਭਰਦੀਆਂ ਜਾਂਦੀਆਂ ਹਨ ਉਸ ਦੇ ਕਿਰਾਏ 'ਚ ਵਾਧਾ ਹੁੰਦਾ ਜਾਂਦਾ ਹੈ। ਹਰ ਇਕ ਦਸ ਫ਼ੀ ਸਦੀ ਬਰਥ ਦੀ ਬੁਕਿੰਗ ਤੋਂ ਬਾਅਦ ਮੂਲ ਕਿਰਾਇਆ ਦਸ ਫ਼ੀ ਸਦੀ ਵੱਧ ਜਾਂਦਾ ਹੈ। ਹਾਲਾਂਕਿ, ਫਰਸਟ ਏਸੀ ਅਤੇ ਐਗਜ਼ਿਕਿਊਟਿਵ ਸ਼੍ਰੇਣੀ ਦੀਆਂ ਟਿੱਕਟਾਂ 'ਤੇ ਮੌਜੂਦਾ ਕਿਰਾਏ ਵਿਚ ਬਦਲਾਅ ਨਹੀਂ ਹੁੰਦਾ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਫਲੈਕਸੀ ਕਿਰਾਇਆ ਯੋਜਨਾ ਸਿਰਫ 1.5 ਫ਼ੀ ਸਦੀ ਮੇਲ ਅਤੇ ਐਕਸਪ੍ਰੈਸ ਰੇਲਗੱਡੀਆਂ ਵਿਚ ਲਾਗੂ ਹੈ। ਇਸ ਯੋਜਨਾ ਨੂੰ 12,500 ਰੇਲਗੱਡੀਆਂ ਵਿਚੋਂ ਸਿਰਫ਼ 168 ਰੇਲਗੱਡੀਆਂ ਵਿਚ ਲਾਗੂ ਕੀਤਾ ਗਿਆ ਹੈ। ਅਧਿਕਾਰੀ ਨੇ ਇਸ ਗੱਲ ਨੂੰ ਵੀ ਖਾਰਿਜ ਕੀਤਾ ਕਿ ਫਲੈਕਸੀ ਕਿਰਾਇਆ ਯੋਜਨਾ ਦੀ ਵਜ੍ਹਾ ਨਾਲ ਕਈ ਪ੍ਰੀਮੀਅਮ ਰੇਲਗੱਡੀਆਂ 'ਚ ਸੀਟਾਂ ਖਾਲੀ ਰਹਿ ਜਾਂਦੀਆਂ ਹਨ। ਦੱਸ ਦਈਏ ਕਿ 20 ਜੁਲਾਈ ਨੂੰ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਰੇਲਵੇ ਦੀ ਮੰਗ ਵਧਣ ਦੇ ਨਾਲ ਕਿਰਾਇਆ ਵਾਧਾ (ਫਲੈਕਸੀ - ਫੇਅਰ) ਯੋਜਨਾ ਨੂੰ ਲੈ ਕੇ ਸਖਤ ਫਟਕਾਰ ਲਗਾਈ ਸੀ।

ਕੈਗ ਨੇ ਅਪਣੀ ਰਿਪੋਰਟ ਵਿਚ ਕਿਹਾ ਕਿ ਰਾਜਧਾਨੀ,  ਸ਼ਤਾਬਦੀ ਅਤੇ ਦੁਰੰਤੋ ਵਰਗੀ ਪ੍ਰੀਮੀਅਮ ਰੇਲਗੱਡੀਆਂ 'ਚ ਮੰਗ ਵਧਣ ਨਾਲ ਕਿਰਾਏ ਵਿਚ ਵਾਧਾ ਵਿਵਸਥਾ (ਫਲੈਕਸੀ ਕਿਰਾਇਆ ਯੋਜਨਾ) ਸ਼ੁਰੂ ਕਰਨ ਨਾਲ ਇਸ ਸ਼੍ਰੇਣੀ ਦੀਆਂ ਰੇਲਗੱਡੀਆਂ ਵਿਚ ਮੁਸਾਫ਼ਰਾਂ ਤੋਂ ਹੋਣ ਵਾਲੀ ਕਮਾਈ ਵਿਚ 552 ਕਰੋਡ਼ ਰੁਪਏ ਦਾ ਵਾਧਾ ਹੋਇਆ ਹੈ ਪਰ ਇਸ ਰੇਲਗੱਡੀਆਂ  ਵਿਚ 2015 - 16 ਦੇ ਮੁਕਾਬਲੇ ਨੌਂ ਸਤੰਬਰ 2016 ਤੋਂ 31 ਜੁਲਾਈ 2017 ਦੇ ਦੌਰਾਨ ਮੁਸਾਫ਼ਰਾਂ ਦੀ ਗਿਣਤੀ ਵਿਚ 6.75 ਲੱਖ ਦੀ ਕਮੀ ਆਈ ਹੈ। 

ਕੈਗ ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਥਰਡ ਏਸੀ ਸ਼੍ਰੇਣੀ ਨਾਲ ਰੇਲਵੇ ਨੂੰ ਸੱਭ ਤੋਂ ਜ਼ਿਆਦਾ ਫ਼ਾਇਦਾ ਹੁੰਦਾ ਹੈ ਪਰ ‘ਫਲੈਕਸੀ ਕਿਰਾਇਆ ਯੋਜਨਾ’ ਸ਼ੁਰੂ ਕਰਨ ਤੋਂ ਬਾਅਦ ਇਸ ਵਿਚ ਮੁਸਾਫ਼ਰਾਂ ਦੀ ਗਿਣਤੀ ਵਿਚ ਬਹੁਤ ਕਮੀ ਆਈ ਅਤੇ ਖਾਲੀ ਸੀਟਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਕੈਗ ਨੇ ਰੇਲਵੇ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ‘ਫਲੈਕਸੀ ਕਿਰਾਇਆ ਯੋਜਨਾ’ ਦੀ ਵਜ੍ਹਾ ਨਾਲ ਜ਼ਿਆਦਾਤਰ ਮਾਰਗਾਂ 'ਤੇ ਹਵਾਈ ਜਹਾਜ਼ ਤੋਂ ਯਾਤਰਾ ਕਰਨਾ ਰੇਲਗੱਡੀਆਂ ਦੇ ਮੁਕਾਬਲੇ ਸਸਤਾ ਹੈ।

ਕੈਗ ਨੇ ਕਿਹਾ ਕਿ ਜਦੋਂ ਕੀਮਤ ਅਤੇ ਸਮੇਂ ਦੀ ਤੁਲਨਾ ਕੀਤੀ ਗਈ ਤਾਂ ਪ੍ਰੀਮੀਅਮ ਰੇਲਗੱਡੀਆਂ ਦੇ ਮੁਕਾਬਲੇ ਹਵਾਈ ਯਾਤਰਾ ਕਰਨਾ ਸਸਤਾ ਹੈ ਅਤੇ ਲੋਕ ਹਵਾਈ ਜਹਾਜ਼ ਤੋਂ ਯਾਤਰਾ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਰੇਲਵੇ ਨੇ 9 ਸਤੰਬਰ 2016 ਨੂੰ ਫਲੈਕਸੀ ਕਿਰਾਇਆ ਯੋਜਨਾ ਲਾਗੂ ਕੀਤੀ ਸੀ। ਇਸ ਯੋਜਨਾ ਦਾ ਟੀਚਾ ਸੀ ਕਿ ਇਸ ਦੇ ਜ਼ਰੀਏ ਰੇਲਵੇ ਬੋਰਡ 5800 ਕਰੋਡ਼ ਰੁਪਏ ਦੀ ਜ਼ਿਆਦਾ ਕਮਾਈ ਕਰੇਗਾ।