ਮੋਦੀ ਦੀ ਇਹ ਸਕੀਮ ਹੋਣ ਜਾ ਰਹੀ ਹੈ ਲਾਂਚ, 10 ਕਰੋੜ ਪਰਵਾਰਾਂ ਨੂੰ ਹੋਵੇਗਾ ਫਾਇਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ 23 ਸਤੰਬਰ ਨੂੰ 'ਆਯੂਸ਼ਮਾਨ ਭਾਰਤ' ਸਕੀਮ ਲਾਂਚ ਕਰਨ ਜਾ ਰਹੇ ਹਨ। ਇਸ ਸਕੀਮ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਜਨ ...

PM to launch healthcare scheme

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ 23 ਸਤੰਬਰ ਨੂੰ 'ਆਯੂਸ਼ਮਾਨ ਭਾਰਤ' ਸਕੀਮ ਲਾਂਚ ਕਰਨ ਜਾ ਰਹੇ ਹਨ। ਇਸ ਸਕੀਮ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ (ਪੀਐਮਜੇਏਵਾਈ) ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਕੀਮ ਨੂੰ ਝਾਰਖੰਡ ਤੋਂ ਲਾਂਚ ਕਰਨਗੇ। ਪਹਿਲਾਂ ਇਹ ਸਕੀਮ 25 ਸਤੰਬਰ ਨੂੰ ਸ਼ੁਰੂ ਕੀਤੀ ਜਾਣੀ ਸੀ ਪਰ ਪ੍ਰਧਾਨ ਮੰਤਰੀ ਦਾ ਇਸ ਦਿਨ ਬਹੁਤ ਵਿਅਸਤ ਪ੍ਰੋਗਰਾਮ ਹੈ, ਜਿਸ ਕਾਰਨ ਸਕੀਮ ਸ਼ੁਰੂ ਕਰਨ ਦੀ ਤਰੀਕ ਬਦਲੀ ਗਈ ਹੈ।

ਇਸ ਸਕੀਮ ਤਹਿਤ ਦੇਸ਼ ਦੇ 10 ਕਰੋੜ ਪਰਵਾਰਾਂ ਨੂੰ 5 ਲੱਖ ਰੁਪਏ ਦਾ ਸਿਹਤ ਬੀਮਾ ਦਿਤਾ ਜਾਵੇਗਾ, ਯਾਨੀ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਮਿਲੇਗਾ। ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ ਤਹਿਤ ਪ੍ਰਾਈਵੇਟ ਅਤੇ ਸਰਕਾਰੀ ਦੋਹਾਂ ਹਸਪਤਾਲਾਂ 'ਚ ਨਕਦੀ ਰਹਿਤ ਇਲਾਜ ਮਿਲੇਗਾ। 10 ਕਰੋੜ ਗਰੀਬ ਅਤੇ ਜ਼ਰੂਰਤਮੰਦ ਪਰਿਵਾਰ ਹੀ ਇਸ ਸਕੀਮ 'ਚ ਸ਼ਾਮਲ ਹੋ ਸਕਣਗੇ, ਯਾਨੀ ਇਸ ਸਕੀਮ ਨਾਲ ਤਕਰੀਬਨ 50 ਕਰੋੜ ਲੋਕਾਂ ਨੂੰ ਸਿੱਧੇ ਫਾਇਦਾ ਹੋਵੇਗਾ। 23 ਸਤੰਬਰ ਨੂੰ ਪੀ. ਐੱਮ. ਨਰਿੰਦਰ ਮੋਦੀ ਝਾਰਖੰਡ ਦੇ ਰਾਂਚੀ ਤੋਂ ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ ਸ਼ੁਰੂ ਕਰਨਗੇ,

ਨਾਲ ਹੀ 26 ਰਾਜਾਂ ਦੇ ਮੁੱਖ ਮੰਤਰੀ ਅਤੇ ਰਾਜਪਾਲ ਵੀ ਇਸ ਯੋਜਨਾ ਨੂੰ ਹਰੀ ਝੰਡੀ ਦੇਣਗੇ। ਇਸ ਸਕੀਮ ਤਹਿਤ ਦੇਸ਼ ਦੇ ਗਰੀਬ ਪਰਿਵਾਰ ਨੂੰ ਗੰਭੀਰ ਬੀਮਾਰੀਆਂ ਨਾਲ ਲੜਨ ਲਈ ਵੱਡੇ ਤੋਂ ਵੱਡੇ ਹਸਪਤਾਲ 'ਚ ਇਲਾਜ ਦੀ ਸੁਵਿਧਾ ਮਿਲੇਗੀ। ਇਸ ਸਕੀਮ 'ਚ ਸਿਹਤ ਸੇਵਾਵਾਂ ਦੇਣ ਲਈ ਸੂਚੀ ਸ਼ਾਮਲ ਹਸਪਤਾਲਾਂ ਦੀ ਗਿਣਤੀ ਫਿਲਹਾਲ 8,000 ਹੈ, ਜਿੱਥੇ ਮਰੀਜ ਇਲਾਜ ਕਰਾ ਸਕਦੇ ਹਨ। ਇਸ ਯੋਜਨਾ 'ਚ ਹੁਣ ਤਕ ਦਿੱਲੀ, ਓਡੀਸ਼ਾ ਅਤੇ ਤੇਲੰਗਾਨਾ ਸ਼ਾਮਲ ਨਹੀਂ ਹੋਏ ਹਨ ਪਰ ਸਰਕਾਰ ਨੂੰ ਉਮੀਦ ਹੈ ਕਿ ਅਗਲੇ ਹਫਤੇ ਤਕ ਤੇਲੰਗਾਨਾ ਇਸ 'ਚ ਸ਼ਾਮਲ ਹੋ ਜਾਵੇਗਾ।

ਸਰਕਾਰ ਨੇ ਇਸ ਯੋਜਨਾ ਲਈ 2,000 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਦੋਂ ਕਿ ਸਿਹਤ ਮੰਤਰਾਲਾ ਹੋਰ ਫੰਡ ਦੀ ਮੰਗ ਕਰ ਸਕਦਾ ਹੈ। ਇਸ ਯੋਜਨਾ ਨੂੰ ਚਲਾਉਣ ਲਈ ਸਾਲਾਨਾ 12 ਹਜ਼ਾਰ ਕਰੋੜ ਰੁਪਏ ਖਰਚ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਹ ਯੋਜਨਾ ਪੂਰੀ ਤਰ੍ਹਾਂ ਨਕਦੀ ਰਹਿਤ ਅਤੇ ਪੇਪਰ ਰਹਿਤ ਹੋਵੇਗੀ। ਹਾਲਾਂਕਿ ਉਹ ਪਰਿਵਾਰ ਜਿਨ੍ਹਾਂ ਦਾ ਮੈਂਬਰ ਸਰਕਾਰੀ ਨੌਕਰੀ ਕਰਦਾ ਹੈ ਉਹ ਇਸ ਸਕੀਮ ਦਾ ਹਿੱਸਾ ਨਹੀਂ ਬਣ ਸਕਣਗੇ।