ਦਿਨੇਸ਼ ਚੰਦ ਸ਼ਰਮਾ ਨੂੰ ਡੀ.ਜੀ.ਸੀ.ਏ. ਦੇ ਮੁਖੀ ਵਜੋਂ ਵਾਧੂ ਚਾਰਜ ਮਿਲਿਆ 

ਏਜੰਸੀ

ਖ਼ਬਰਾਂ, ਵਪਾਰ

ਸ਼ਰਮਾ ਨੂੰ ਤਿੰਨ ਮਹੀਨਿਆਂ ਜਾਂ ਅਗਲੇ ਹੁਕਮਾਂ ਤੱਕ ਚਾਰਜ ਸੌਂਪਿਆ ਗਿਆ

Representative Image.

ਨਵੀਂ ਦਿੱਲੀ : ਦਿਨੇਸ਼ ਚੰਦ ਸ਼ਰਮਾ ਨੂੰ ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ਼ਰਮਾ ਇਸ ਸਮੇਂ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਦੇ ਸੰਯੁਕਤ ਡਾਇਰੈਕਟਰ ਜਨਰਲ ਹਨ।

ਵਿਕਰਮ ਦੇਵ ਦੱਤ ਨੂੰ ਕੋਲਾ ਸਕੱਤਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਦੇ ਡਾਇਰੈਕਟਰ ਜਨਰਲ ਦਾ ਅਹੁਦਾ ਖਾਲੀ ਹੋ ਗਿਆ ਸੀ। ਸ਼ਰਮਾ ਨੂੰ ਤਿੰਨ ਮਹੀਨਿਆਂ ਜਾਂ ਅਗਲੇ ਹੁਕਮਾਂ ਤੱਕ ਚਾਰਜ ਸੌਂਪਿਆ ਗਿਆ ਹੈ।