SBI ਦਾ ਕਰੋੜਾਂ ਗਾਹਕਾਂ ਲਈ ਅਲਰਟ! ਅੱਜ ਨਹੀਂ ਮਿਲੇਗੀ ਵਿਸ਼ੇਸ਼ ਸਹੂਲਤ

ਏਜੰਸੀ

ਖ਼ਬਰਾਂ, ਵਪਾਰ

22 ਨਵੰਬਰ 2020 ਨੂੰ ਕੰਮ ਨਹੀਂ ਕਰੇਗੀ ਮੋਬਾਈਲ ਬੈਂਕਿੰਗ ਸਹੂਲਤ

State Bank Of India

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਕਰੋੜਾਂ ਗਾਹਕਾਂ ਲਈ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਹੈ। ਐਸਬੀਆਈ ਨੇ ਦੱਸਿਆ 22 ਨਵੰਬਰ ਨੂੰ ਮੋਬਾਈਲ ਇੰਟਰਨੈੱਟ ਬੈਂਕਿਗ ਦੀ ਸਹੂਲਤ ਦੀ ਵਰਤੋਂ ਕਰਦੇ ਸਮੇਂ ਬੈਂਕ ਦੇ ਗਾਹਕਾਂ ਨੂੰ ਕੁਝ ਸਮੱਸਿਆ ਆ ਸਕਦੀ ਹੈ। 

ਜੇਕਰ ਤੁਸੀਂ INB/YONO/YONO ਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਟ੍ਰਾਂਜ਼ੈਕਸ਼ਨ ਕਰਨ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਟੇਟ ਬੈਂਕ ਆਫ ਇੰਡੀਆ ਨੇ ਅਪਣੇ ਅਧਿਕਾਰਕ ਟਵਿਟਰ ਅਕਾਊਂਟ ਤੋਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਬੈਂਕ ਨੇ ਟਵੀਟ ਵਿਚ ਲਿਖਿਆ ਕਿ 22 ਨਵੰਬਰ ਨੂੰ

INB/YONO/YONO ਲਾਈਟ ਦੀ ਵਰਤੋਂ ਕਰਦੇ ਸਮੇਂ ਗਾਹਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਇਸ ਦੇ ਨਾਲ ਹੀ ਬੈਂਕ ਨੇ ਦੱਸਿਆ ਕਿ ਗਾਹਕਾਂ ਦੀ ਸਹੂਲਤ ਲਈ ਇੰਟਰਨੈੱਟ ਬੈਂਕਿੰਗ ਪਲੇਟਫਾਰਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਬੈਂਕ ਨੇ ਦੱਸਿਆ ਕਿ ਇਸ ਪ੍ਰੋਸੈਸ ਦੇ ਚਲਦਿਆਂ ਯੋਨੋ ਐਪ ਤੇ ਯੋਨੋ ਲਾਈਟ ਐਪ 'ਤੇ ਵੀ ਅਸਰ ਹੋਵੇਗਾ।