Medicines recall : ਡਾ. ਰੈੱਡੀਜ਼, ਗਲੇਨਮਾਰਕ ਨੇ ਨਿਰਮਾਣ ਮੁੱਦਿਆਂ ਦੇ ਕਾਰਨ ਅਮਰੀਕਾ ’ਚ ਉਤਪਾਦ ਵਾਪਸ ਮੰਗਵਾਏ
ਸੋਡੀਅਮ ਦੀਆਂ ਗੋਲੀਆਂ ਦੀਆਂ 1,656 ਬੋਤਲਾਂ ਵਾਪਸ ਮੰਗਵਾਈਆਂ ਗਈਆਂ
Mecicines recall : ਡਾ. ਰੈੱਡੀਜ਼ ਲੈਬਾਰਟਰੀਜ਼, ਗਲੇਨਮਾਰਕ ਫਾਰਮਾ ਅਤੇ ਜ਼ਾਈਡਸ ਨਿਰਮਾਣ ਮੁੱਦਿਆਂ ਕਾਰਨ ਅਮਰੀਕੀ ਬਾਜ਼ਾਰ ਤੋਂ ਅਪਣੇ ਉਤਪਾਦਾਂ ਨੂੰ ਵਾਪਸ ਬੁਲਾ ਰਹੀਆਂ ਹਨ। ਯੂ.ਐਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂ.ਐਸ.ਐਫ.ਡੀ.ਏ.) ਨੇ ਇਹ ਜਾਣਕਾਰੀ ਦਿਤੀ।
ਯੂ.ਐਸ.ਐਫ.ਡੀ.ਏ. ਨੇ ਅਪਣੀ ਨਵੀਨਤਮ ਇਨਫੋਰਸਮੈਂਟ ਰੀਪੋਰਟ ’ਚ ਕਿਹਾ ਹੈ ਕਿ ਪ੍ਰਿੰਸਟਨ ਸਥਿਤ ਡਾ. ਰੈੱਡੀਜ਼ ਲੈਬਾਰਟਰੀਜ਼ ਇੰਕ. ਹੁਣ ਮੋਨਟੇਲੁਕਾਸਟ ਸੋਡੀਅਮ ਦੀਆਂ ਗੋਲੀਆਂ ਦੀਆਂ 1,656 ਬੋਤਲਾਂ ਵਾਪਸ ਮੰਗਵਾ ਰਹੀ ਹੈ। ਮੋਂਟੇਲੁਕਾਸਟ ਸੋਡੀਅਮ ਦੀ ਵਰਤੋਂ ਬਾਲਗਾਂ ’ਚ ਦਮੇ ਕਾਰਨ ਸਾਹ ਲੈਣ ’ਚ ਮੁਸ਼ਕਲ, ਛਾਤੀ ’ਚ ਜਕੜਨ ਅਤੇ ਖੰਘ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਡਾ. ਰੈੱਡੀਜ਼ ਲੈਬਾਰਟਰੀਜ਼ ਇੰਕ. ਹੈਦਰਾਬਾਦ ਸਥਿਤ ਫਾਰਮਾਸਿਊਟੀਕਲ ਕੰਪਨੀ ਦੀ ਇਕਾਈ ਹੈ। ਯੂ.ਐਸ.ਐਫ.ਡੀ.ਏ. ਅਨੁਸਾਰ, ਕੰਪਨੀ ‘ਵਿਦੇਸ਼ੀ ਗੋਲੀਆਂ ਅਤੇ ਕੈਪਸੂਲ ਦੀ ਮੌਜੂਦਗੀ’ ਦੇ ਕਾਰਨ ਪ੍ਰਭਾਵਤ ਖੇਪ ਨੂੰ ਵਾਪਸ ਬੁਲਾ ਰਹੀ ਹੈ।
ਯੂ.ਐਸ.ਐਫ.ਡੀ.ਏ. ਨੇ ਕਿਹਾ ਕਿ ਮਹਵਾਹ ਸਥਿਤ ਗਲੇਨਮਾਰਕ ਫਾਰਮਾਸਿਊਟੀਕਲਜ਼ ਇੰਕ. (ਯੂ.ਐੱਸ.ਏ.) ਡੇਫੇਰਾਸੀਰੋਕਸ ਗੋਲੀਆਂ ਦੀਆਂ 5,856 ਬੋਤਲਾਂ ਵਾਪਸ ਮੰਗਵਾ ਰਹੀ ਹੈ। ਗਲੇਨਮਾਰਕ ਫਾਰਮਾਸਿਊਟੀਕਲਜ਼ ਇੰਕ. ਮੁੰਬਈ ਸਥਿਤ ਗਲੇਨਮਾਰਕ ਫਾਰਮਾ ਦੀ ਇਕ ਇਕਾਈ ਹੈ। ਡੇਫੇਰਾਸਿਰੋਕਸ ਦੀ ਵਰਤੋਂ ‘ਹੀਮੋਕ੍ਰੋਮੇਟੋਸਿਸ’ ਦੇ ਇਲਾਜ ਲਈ ਕੀਤੀ ਜਾਂਦੀ ਹੈ, ਖੂਨ ’ਚ ਆਇਰਨ ਦੀ ਜ਼ਿਆਦਾ ਮਾਤਰਾ।
ਯੂ.ਐਸ.ਐਫ.ਡੀ.ਏ. ਨੇ ਕਿਹਾ ਕਿ ਕੰਪਨੀ ਪ੍ਰਭਾਵਤ ਖੇਪਾਂ ਨੂੰ ਵਾਪਸ ਬੁਲਾ ਰਹੀ ਹੈ ਕਿਉਂਕਿ ‘ਵਿਘਟਨ ਹਦਾਇਤਾਂ ਪੂਰੀਆਂ ਨਾ ਕੀਤੇ ਜਾਣ’ ਕਾਰਨ ਪ੍ਰਭਾਵਤ ਖੇਪ ਨੂੰ ਵਾਪਸ ਲਿਆ ਰਹੀ ਹੈ। ਯੂ.ਐਸ. ਹੈਲਥ ਰੈਗੂਲੇਟਰ ਅਨੁਸਾਰ, ਜ਼ਾਈਡਸ ਫਾਰਮਾਸਿਊਟੀਕਲਜ਼ (ਯੂ.ਐਸ.ਏ.) ਇੰਕ. ਵੀ ਬਾਜ਼ਾਰ ਤੋਂ ਆਕਸੀਬਿਊਟਿਨਿਨ ਕਲੋਰਾਈਡ ਦੀ ਇਕ ਨਿਸ਼ਚਿਤ ਗਿਣਤੀ ਨੂੰ ਵਾਪਸ ਲੈ ਰਹੀ ਹੈ।
(For more news apart from Mecicines recall, stay tuned to Rozana Spokesman)